10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਰੋਟਰੀ ਕਲੱਬ ਫਗਵਾੜਾ ਜੈਮਸ ਨੇ ਸਿਲਾਈ ਸੈਂਟਰ ਨੂੰ ਭੇਟ ਕੀਤੀਆਂ ਪੰਜ ਮਸ਼ੀਨਾਂ <br/>

ਅਜੀਤ ਡੈਸਕ 25-01-2026
ਫਗਵਾੜਾ, 24 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਰੋਟਰੀ ਕਲੱਬ ਫਗਵਾੜਾ ਜੈਮਸ ਨੇ ਆਪਣੇ ਸਮਾਜ ਸੇਵਾ ਦੇ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ ਕਲੱਬ ਪ੍ਰਧਾਨ ਸੀ.ਏ. ਰਾਕੇਸ਼ ਚਾਵਲਾ ਦੀ ਅਗਵਾਈ ਹੇਠ ਸਥਾਨਕ ਸਟਾਰ ਸਿਟੀ ਕਾਲੋਨੀ ਖੇੜਾ ਰੋਡ 'ਤੇ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਤੇ ਫਗਵਾੜਾ ਸੋਸ਼ਲ ਵੈੱਲਫੇਅਰ ਕਮੇਟੀ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਨੂੰ ਪੰਜ ਸਿਲਾਈ ਮਸ਼ੀਨਾਂ ਭੇਟ ਕੀਤੀਆਂ | ਇਸ ਦੌਰਾਨ ਕਲੱਬ ਪ੍ਰਧਾਨ ਸੀ.ਏ. ਰਾਕੇਸ਼ ਚਾਵਲਾ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿਚ ਔਰਤਾਂ ਦਾ ਕੰਮਕਾਜੀ ਹੋਣਾ ਸਮੇਂ ਦੀ ਮੁੱਢਲੀ ਲੋੜ ਬਣ ਚੁੱਕੀ ਹੈ | ਕਮੇਟੀ ਪ੍ਰਮੁੱਖ ਮਨੀਸ਼ ਕਨੌਜੀਆ ਨੇ ਸਿਲਾਈ ਮਸ਼ੀਨਾਂ ਦੇ ਫੁੱਟ ਪੈਡਲ ਦੀ ਜ਼ਰੂਰਤ ਬਾਰੇ ਕਲੱਬ ਨੂੰ ਜਾਣੂ ਕਰਵਾਇਆ ਜਿਸ ਦਾ ਪ੍ਰਬੰਧ ਕਰਨ ਦਾ ਭਰੋਸਾ ਕਲੱਬ ਵੱਲੋਂ ਦਿੱਤਾ ਗਿਆ | ਮਨੀਸ਼ ਕਨੌਜੀਆ ਤੇ ਕਮੇਟੀ ਪ੍ਰਧਾਨ ਸੁਰਿੰਦਰ ਕੁਮਾਰ ਨੇ ਕਲੱਬ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਕਲੱਬ ਸਕੱਤਰ ਰੋਟੇਰੀਅਨ ਰਾਕੇਸ਼ ਸੂਦ, ਸਾਬਕਾ ਪ੍ਰਧਾਨ ਪਵਨ ਕੁਮਾਰ ਕਾਲੜਾ, ਪ੍ਰੋਜੈਕਟ ਡਾਇਰੈਕਟਰ ਮਹਿੰਦਰ ਸੇਠੀ ਤੋਂ ਇਲਾਵਾ ਕਮੇਟੀ ਸਰਪ੍ਰਸਤ ਹਰੀਸ਼ ਚੰਬਾ, ਉਪ ਪ੍ਰਧਾਨ ਪੰਕਜ ਸ਼ਰਮਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਅੱਜ ਅਗਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰਨਾ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ- ਇੰਜ. ਸਵਰਨ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।