ਕਪੂਰਥਲਾ, 13 ਫਰਵਰੀ (ਸਡਾਨਾ)-ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਘ ਵਾਲੀਆ ਨੂੰ ਸ਼ਹਿਰੀ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਰਾਣਾ ਗੁਰਜੀਤ ਸਿੰਘ ਦੇ ਨਾਲ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਨੇ ਰਾਜਬੀਰ ਸਿੰਘ ਵਾਲੀਆ ਨੂੰ ਨਿਯੁਕਤੀ ਪੱਤਰ ਸੌਂਪਿਆ | ਆਪਣੀ ਨਿਯੁਕਤੀ 'ਤੇ ਰਾਜਬੀਰ ਵਾਲੀਆ ਨੇ ਕਿਹਾ ਕਿ ਉਹ ਪਾਰਟੀ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਜ਼ਿਕਰਯੋਗ ਹੈ ਕਿ ਰਾਜਬੀਰ ਸਿੰਘ ਵਾਲੀਆ ਸਾਬਕਾ ਕੌਂਸਲਰ ਮਨਮੋਹਨ ਸਿੰਘ ਵਾਲੀਆ ਦੇ ਸਪੁੱਤਰ ਹਨ ਤੇ ਉਨ੍ਹਾਂ ਨੇ ਲੰਮਾ ਸਮਾਂ ਸ਼ੋ੍ਰਮਣੀ ਅਕਾਲੀ ਦਲ ਵਿਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਤੇ ਕੁੱਝ ਸਮਾਂ ਪਹਿਲਾ ਹੀ ਉਹ ਹਲਕਾ ਵਿਧਾਇਕ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ 'ਚ ਸ਼ਾਮਲ ਹੋ ਗਏ ਸਨ | ਇਸ ਮੌਕੇ ਨਗਰ ਨਿਗਮ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਪਰਮਿੰਦਰ ਸਿੰਘ ਚੰਦੀ, ਨਰਿੰਦਰ ਸਿੰਘ ਮਨਸੂ ਕੌਂਸਲਰ, ਕੁਲਦੀਪ ਸਿੰਘ, ਤਜਿੰਦਰ ਭੰਡਾਰੀ, ਦਿਹਾਤੀ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਨਰੈਣ ਵਸ਼ਿਸ਼ਟ, ਗੁਰਪ੍ਰੀਤ ਗੋਪੀ ਆਰੀਆਂਵਾਲ, ਮਨਪ੍ਰੀਤ ਸਿੰਘ ਮਨੀ ਮਾਂਗਟ, ਰਜਿੰਦਰ ਕੌੜਾ, ਮਨਜੀਤ ਕੌਰ ਵਾਲੀਆ ਕੌਂਸਲਰ, ਸਤਨਾਮ ਸਿੰਘ ਵਾਲੀਆ ਕੌਂਸਲਰ, ਸ਼ਿੰਦਾ ਵਾਲੀਆ, ਜੋਤੀ ਧੀਰ ਕੌਂਸਲਰ, ਹਰਜੀਤ ਸਿੰਘ ਬੱਬਾ ਵਾਲੀਆ ਕੌਂਸਲਰ, ਬਲਜੀਤ ਕਾਲਾ ਕੌਂਸਲਰ, ਜਸਬੀਰ ਵਾਲੀਆ, ਨਵਜੋਤ ਵਾਲੀਆ, ਕੁਲਜੀਤ ਸਿੰਘ ਥਿੰਦ, ਅਨਿਲ ਸ਼ੁਕਲਾ, ਸੁਖਬੀਰ ਸਿੰਘ, ਬੰਟੀ ਵਾਲੀਆ ਫਗਵਾੜਾ, ਸਾਬੀ ਵਾਲੀਆ ਫਗਵਾੜਾ, ਜੱਸੀ ਵਾਲੀਆ, ਸੁਰਜਨ ਸਿੰਘ, ਗਾਂਧੀ ਵਾਲੀਆ ਫਗਵਾੜਾ, ਜਿੰਮੀ ਵਾਲੀਆ ਫਗਵਾੜਾ ਤੇ ਹੋਰ ਆਗੂਆਂ ਵਲੋਂ ਰਾਜਬੀਰ ਸਿੰਘ ਵਾਲੀਆ ਨੂੰ ਜਨਰਲ ਸਕੱਤਰ ਬਣਨ 'ਤੇ ਵਧਾਈ ਦਿੱਤੀ ਗਈ |