ਬੇਗੋਵਾਲ ਹਸਪਤਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਬੇਗੋਵਾਲ, 13 ਨਵੰਬਰ (ਸੁਖਜਿੰਦਰ ਸਿੰਘ)-ਲਾਇਨ ਕਲੱਬ ਰਾਇਲ ਬੰਦਗੀ ਬੇਗੋਵਾਲ ਵੱਲੋਂ ਸਵ ਸੁਰਜੀਤ ਸਿੰਘ ਬੱਚਾਜੀਵੀ ਯਾਦ ਵਿਚ ਲਗਾਏ ਗਏ ਲੋਡ਼ਵੰਦ ਲੋਕਾਂ ਲਈ ਵਿਸ਼ਾਲ ਮੈਗਾ ਪ੍ਰੋਜੈਕਟ ਦੌਰਾਨ ਬੇਗੋਵਾਲ ਹਸਪਤਾਲ ਵੱਲੋਂ ਡਾ: ਪਰਮਿੰਦਰ ਸਿੰਘ ਥਿੰਦ ਦੀ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਥਿੰਦ ਦੀ ਸਮੂਹ ਟੀਮ ਵੱਲੋਂ ਲੋਡ਼ਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ।
ਅਜੀਤ ਡੈਸਕ
14-11-2026