14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਤਲਵੰਡੀ ਕੂਕਾ ਮੇਨ ਰੋਡ ਤੋਂ ਮੰਡ ਮੋਡ਼ ਤੱਕ ਦੋਵੇਂ ਪਾਸੇ ਬਰਮਾਂ ’ਤੇ ਕੰਕਰੀਟ ਪਾਉਣ ਦਾ ਕੰਮ ਸ਼ੁਰੂ

ਨਡਾਲਾ, 13 ਨਵੰਬਰ (ਰਘਬਿੰਦਰ ਸਿੰਘ)-ਤਲਵੰਡੀ ਕੂਕਾ ਬੇਗੋਵਾਲ ਰੋਡ ਮੇਨ ਰੋਡ ਤੋਂ ਮੰਡ ਮੋਡ਼ ਤੱਕ ਸਡ਼ਕ ਦੇ ਦੋਵੇਂ ਪਾਸੇ ਬਰਮਾਂ ਨੂੰ ਪੱਕਾ ਕਰਨ ਲਈ ਕੰਕਰੀਟ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਹੈਪੀ ਜੁਲਕਾ ਨੇ ਦੱਸਿਆ ਕਿ ਇਹ ਕਾਰਜ ਅਮਰੀਕਾ ਰਹਿੰਦੇ ਕਸ਼ਮੀਰ ਸਿੰਘ ਅਤੇ ਹੋਰਨਾਂ ਸਹਿਯੋਗੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚਡ਼੍ਹਾਇਆ ਜਾ ਰਿਹਾ ਹੈ।

ਅਜੀਤ ਡੈਸਕ 14-11-2026
ਨਡਾਲਾ, 13 ਨਵੰਬਰ (ਰਘਬਿੰਦਰ ਸਿੰਘ)-ਤਲਵੰਡੀ ਕੂਕਾ ਬੇਗੋਵਾਲ ਰੋਡ ਮੇਨ ਰੋਡ ਤੋਂ ਮੰਡ ਮੋਡ਼ ਤੱਕ ਸਡ਼ਕ ਦੇ ਦੋਵੇਂ ਪਾਸੇ ਬਰਮਾਂ ਨੂੰ ਪੱਕਾ ਕਰਨ ਲਈ ਕੰਕਰੀਟ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਹੈਪੀ ਜੁਲਕਾ ਨੇ ਦੱਸਿਆ ਕਿ ਇਹ ਕਾਰਜ ਅਮਰੀਕਾ ਰਹਿੰਦੇ ਕਸ਼ਮੀਰ ਸਿੰਘ ਅਤੇ ਹੋਰਨਾਂ ਸਹਿਯੋਗੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚਡ਼੍ਹਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸਡ਼ਕ ਦੇ ਦੋਵੇਂ ਪਾਸੇ ਬਰਮਾਂ ’ਤੇ ਕੰਕਰੀਟ ਪਾ ਕੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰਸਤੇ ਵਿੱਚ ਪੈਂਦੇ ਇੱਕ ਕੱਚੇ ਪਹੇ ਨੂੰ ਵੀ ਕੰਕਰੀਟ ਪਾ ਕੇ ਪੱਕਾ ਕੀਤਾ ਜਾਵੇਗਾ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੌਰਾਨ ਕਾਫ਼ੀ ਸਹੂਲਤ ਮਿਲੇਗੀ। ਹੈਪੀ ਜੁਲਕਾ ਨੇ ਦੱਸਿਆ ਕਿ ਇਹ ਸੇਵਾ ਗ੍ਰਾਮ ਪੰਚਾਇਤ ਤਲਵੰਡੀ ਅਤੇ ਬਾਬਾ ਮੁਤਾਬ ਦਾਸ ਵੈਲਫੇਅਰ ਸੋਸਾਇਟੀ ਤਲਵੰਡੀ ਦੇ ਸਾਂਝੇ ਯਤਨਾਂ ਨਾਲ ਕੀਤੀ ਜਾ ਰਹੀ ਹੈ। ਇਸ ਨੇਕ ਕਾਰਜ ਲਈ ਕਸ਼ਮੀਰ ਸਿੰਘ ਯੂਐਸਏ ਵੱਲੋਂ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਪਹੁੰਚਾਈ ਜਾ ਚੁੱਕੀ ਹੈ। ਉਨ੍ਹਾਂ ਇਸ ਸਹਿਯੋਗ ਲਈ ਦਾਨੀ ਸੱਜਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਮਿਲਦਾ ਹੈ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ,ਹੈਪੀ ਜੁਲਕਾ, ਗੁਰਮੀਤ ਸਿੰਘ, ਦਰਸ਼ਨ ਸਿੰਘ ਮੁਲਤਾਨੀ, ਕੁਲਵਿੰਦਰ ਸਿੰਘ ਕਿੰਦਾ, ਸ਼ਿੰਦਰ ਕੁਮਾਰ, ਬਲਕਾਰ ਸਿੰਘ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਨਰਿੰਦਰ ਪਾਲ ਸਿੰਘ, ਬਚਨ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਬੰਦ ਕੀਤੀਆਂ 400 ਮੰਡੀਆਂ ’ਚ ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ-ਕਿਸਾਨ ਆਗੂ ਅਗਲੀ ਖ਼ਬਰ ਨਡਾਲਾ ’ਚ ਰਾਜ ਮਿਸਤਰੀ ਦਾ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।