ਕਿਸਾਨ ਦੇ ਖੇਤ ’ਚ ਮੰਡੀ ਦਾ ਪਾਣੀ ਪੈਣ ਦਾ ਮਾਮਲਾ ਮੇਰੇ ਧਿਆਨ ’ਚ ਨਹੀਂ ਲਿਆਂਦਾ ਗਿਆ-ਸਰਬਜੀਤ ਸਿੰਘ ਪੱਪਲ
ਬੇਗੋਵਾਲ, 13 ਨਵੰਬਰ (ਸੁਖਜਿੰਦਰ ਸਿੰਘ)-ਅੱਜ ਇੱਥੇ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਸਰਬਜੀਤ ਸਿੰਘ ਪੱਪਲ ਨੇ ਇਕ ਕਿਸਾਨ ਯੂਨੀਅਨ ਵਲੋਂ ਕਿਸਾਨ ਦੇ ਖੇਤ ਵਿੱਚ ਮੰਡੀ ਦਾ ਪਾਣੀ ਪੈਣ ਬਾਰੇ ਜੋ ਮਾਮਲਾ 3-4 ਵਾਰ ਮੇਰੇ ਨੋਟਿਸ ਵਿੱਚ ਲਿਆਣ ਬਾਰੇ ਗੱਲ ਕਹੀ ਗਈ ਹੈ, ਉਹ ਸੱਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ ਹੀ ਮੇਰੇ ਧਿਆਨ ਵਿੱਚ ਇਹ ਮਾਮਲਾ ਜਦੋਂ ਆਇਆ ਤਾਂ ਮੈਂ ਤੁਰੰਤ ਮਾਰਕੀਟ ਕਮੇਟੀ ਦੇ ਸਕੱਤਰ ਤੇ ਕਿਸਾਨ ਯੂਨੀਅਨ ਨੂੰ ਬੇਗੋਵਾਲ ਮੰਡੀ ਵਿੱਚ ਬੁਲਾਇਆ, ਜਿੱਥੇ ਅਸੀਂ ਸਾਰਿਆਂ ਨੇ ਮੌਕਾ ਦੇਖਿਆ ਤੇ ਕਿਸਾਨ ਦੀ ਫਸਲ ਦੀ ਬਜਾਈ ਵਿੱਚ ਜੋ ਦੇਰੀ ਹੋ ਰਹੀ ਹੈ, ਉਸ ਦਾ ਮੁਆਵਜ਼ਾ ਦੇਣ ਬਾਰੇ ਗੱਲ ਕੀਤੀ ਗਈ ਤੇ ਇਹ ਸਾਰਾ ਮਾਮਲਾ ਹੱਲ ਕਰਨ ਲਈ ਅੱਜ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ, ਪਰ ਯੂਨੀਅਨ ਵੱਲੋਂ ਸਮਾਂ ਨਿਸ਼ਚਿਤ ਹੋਣ ਦੇ ਬਾਵਜੂਦ ਵੀ ਮਾਰਕੀਟ ਕਮੇਟੀ ਭੁਲੱਥ ਦਫਤਰ ਦੇ ਸਾਹਮਣੇ ਧਰਨਾ ਵੀ ਲਾਇਆ ਗਿਆ ਅਤੇ ਉਸ ਵਿੱਚ ਇਹ ਦੋਸ਼ ਲਗਾਇਆ ਗਿਆ ਕਿ ਕਿਸਾਨ ਦੀ ਫਸਲ ਬੀਜਣ ਵਿੱਚ ਹੋਰ ਹੀ ਦੇਰੀ ਬਾਰੇ ਮਾਰਕੀਟ ਕਮੇਟੀ ਦੇ ਭੁਲੱਥ ਨੂੰ ਦੱਸਿਆ ਗਿਆ ਸੀ, ਪਰ ਉਹਨਾਂ ਨੇ ਇਹ ਗੱਲ ਉਹਨਾਂ ਦੀ ਨਹੀਂ ਸੁਣੀ ਜੋ ਅਸਲੀਅਤ ਵਿੱਚ ਇਹ ਹੈ ਕਿ ਉਨ੍ਹਾਂ ਨੇ ਇਹ ਮਾਮਲਾ ਪਹਿਲਾਂ ਮੇਰੇ ਧਿਆਨ ਵਿੱਚ ਲਿਆਂਦਾ ਨਹੀਂ ਸੀ।
ਬੇਗੋਵਾਲ, 13 ਨਵੰਬਰ (ਸੁਖਜਿੰਦਰ ਸਿੰਘ)-ਅੱਜ ਇੱਥੇ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਸਰਬਜੀਤ ਸਿੰਘ ਪੱਪਲ ਨੇ ਇਕ ਕਿਸਾਨ ਯੂਨੀਅਨ ਵਲੋਂ ਕਿਸਾਨ ਦੇ ਖੇਤ ਵਿੱਚ ਮੰਡੀ ਦਾ ਪਾਣੀ ਪੈਣ ਬਾਰੇ ਜੋ ਮਾਮਲਾ 3-4 ਵਾਰ ਮੇਰੇ ਨੋਟਿਸ ਵਿੱਚ ਲਿਆਣ ਬਾਰੇ ਗੱਲ ਕਹੀ ਗਈ ਹੈ, ਉਹ ਸੱਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ ਹੀ ਮੇਰੇ ਧਿਆਨ ਵਿੱਚ ਇਹ ਮਾਮਲਾ ਜਦੋਂ ਆਇਆ ਤਾਂ ਮੈਂ ਤੁਰੰਤ ਮਾਰਕੀਟ ਕਮੇਟੀ ਦੇ ਸਕੱਤਰ ਤੇ ਕਿਸਾਨ ਯੂਨੀਅਨ ਨੂੰ ਬੇਗੋਵਾਲ ਮੰਡੀ ਵਿੱਚ ਬੁਲਾਇਆ, ਜਿੱਥੇ ਅਸੀਂ ਸਾਰਿਆਂ ਨੇ ਮੌਕਾ ਦੇਖਿਆ ਤੇ ਕਿਸਾਨ ਦੀ ਫਸਲ ਦੀ ਬਜਾਈ ਵਿੱਚ ਜੋ ਦੇਰੀ ਹੋ ਰਹੀ ਹੈ, ਉਸ ਦਾ ਮੁਆਵਜ਼ਾ ਦੇਣ ਬਾਰੇ ਗੱਲ ਕੀਤੀ ਗਈ ਤੇ ਇਹ ਸਾਰਾ ਮਾਮਲਾ ਹੱਲ ਕਰਨ ਲਈ ਅੱਜ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ, ਪਰ ਯੂਨੀਅਨ ਵੱਲੋਂ ਸਮਾਂ ਨਿਸ਼ਚਿਤ ਹੋਣ ਦੇ ਬਾਵਜੂਦ ਵੀ ਮਾਰਕੀਟ ਕਮੇਟੀ ਭੁਲੱਥ ਦਫਤਰ ਦੇ ਸਾਹਮਣੇ ਧਰਨਾ ਵੀ ਲਾਇਆ ਗਿਆ ਅਤੇ ਉਸ ਵਿੱਚ ਇਹ ਦੋਸ਼ ਲਗਾਇਆ ਗਿਆ ਕਿ ਕਿਸਾਨ ਦੀ ਫਸਲ ਬੀਜਣ ਵਿੱਚ ਹੋਰ ਹੀ ਦੇਰੀ ਬਾਰੇ ਮਾਰਕੀਟ ਕਮੇਟੀ ਦੇ ਭੁਲੱਥ ਨੂੰ ਦੱਸਿਆ ਗਿਆ ਸੀ, ਪਰ ਉਹਨਾਂ ਨੇ ਇਹ ਗੱਲ ਉਹਨਾਂ ਦੀ ਨਹੀਂ ਸੁਣੀ ਜੋ ਅਸਲੀਅਤ ਵਿੱਚ ਇਹ ਹੈ ਕਿ ਉਨ੍ਹਾਂ ਨੇ ਇਹ ਮਾਮਲਾ ਪਹਿਲਾਂ ਮੇਰੇ ਧਿਆਨ ਵਿੱਚ ਲਿਆਂਦਾ ਨਹੀਂ ਸੀ। ਚੇਅਰਮੈਨ ਸਰਬਜੀਤ ਸਿੰਘ ਪੱਪਲ ਨੇ ਇਹ ਵੀ ਕਿਹਾ ਕਿ ਅੱਜ ਕਿਸਾਨ ਯੂਨੀਅਨ ਕੱਲ ਦੇ ਦਿੱਤੇ ਸਮੇਂ ਮੁਤਾਬਿਕ ਯੂਨੀਅਨ ਨੂੰ ਮਾਰਕੀਟ ਕਮੇਟੀ ਭੁਲੱਥ ਦਫਤਰ ਬੁਲਾਇਆ ਗਿਆ ਸੀ ਤੇ ਸਾਰਾ ਮਾਮਲਾ ਹੱਲ ਕਰ ਦਿੱਤਾ ਗਿਆ ਹੈ।