13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਲੁੱਟਣ ਦੇ ਮਨਸੂਬੇ ਨਾਲ ਦੋ ਲੁਟੇਰਿਆਂ ਵੱਲੋਂ ਦਾਤਰ ਦੀ ਨੋਕ 'ਤੇ ਨੌਜਵਾਨ ਘੇਰਿਆ

ਅਜੀਤ ਡੈਸਕ 14-02-2026
ਭੁਲੱਥ, 13 ਫਰਵਰੀ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਇਲਾਕੇ ਅੰਦਰ ਜਿੱਥੇ ਆਏ ਦਿਨ ਚੋਰੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਉੱਥੇ ਬੀਤੀ ਸ਼ਾਮ ਇੱਕ ਨੌਜਵਾਨ ਨੂੰ ਲੁੱਟਣ ਦੇ ਮਨਸੂਬੇ ਨਾਲ ਦਾਤਰ ਦੀ ਨੋਕ ਤੇ ਘੇਰਨ ਦਾ ਮਾਮਲਾ ਸਾਹਮਣੇ ਆਇਆ ਹੈ | ਭੁਲੱਥ ਵਿਖੇ ਇਲੈਕਟਰੀਸ਼ਨ ਦੀ ਦੁਕਾਨ ਕਰਦੇ ਨੌਜਵਾਨ ਕੁਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਬਾਜਵਾ ਵਾਸੀ ਪਿੰਡ ਮੀਰਾਂਪੁਰ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਦੁਕਾਨ ਬੰਦ ਕਰਕੇ ਆਪਣੇ ਪਿੰਡ ਮੀਰਾਪੁਰ ਨੂੰ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ, ਜਦੋਂ ਵੇਈਾ ਪੁਲ ਤੋਂ ਥੋੜਾ ਅੱਗੇ ਰਾਏਪੁਰ ਪੀਰਬਖਸ਼ ਵਾਲਾ ਪਿੰਡ ਰੋਡ 'ਤੇ ਪੁੱਜਾ ਤਾਂ ਭੁਲੱਥ ਵਾਲੀ ਸਾਈਡ ਤੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰੇ ਜਿਨ੍ਹਾਂ ਕੋਲ ਹਥਿਆਰ ਸਨ, ਨੇ ਉਸ ਨੂੰ ਰੋਕਿਆ | ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਬੜੀ ਹੁਸ਼ਿਆਰੀ ਵਰਤਦੇ ਹੋਏ ਉਨ੍ਹਾਂ ਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਆਪਣਾ ਮੋਟਰਸਾਈਕਲ ਤੇਜ਼ ਕਰਕੇ ਆਪਣੀ ਜਾਨ ਬਚਾਈ |
ਪਿਛਲੀ ਖ਼ਬਰ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਜਾਂਚ ਕੈਂਪ ਅੱਜ ਅਗਲੀ ਖ਼ਬਰ ਸਮਾਜ ਸੇਵਕ ਦੌਲਤ ਰਾਮ ਛੁਰਾ ਦੀ ਪਤਨੀ ਫੂਲਾ ਰਾਣੀ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।