24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਿੰਡ ਬਿੱਲੀ ਚਹਾਰਮੀ ਵਿਖੇ 6 ਦਿਨ ਚੱਲਣ ਵਾਲਾ ਦੇਸੀ ਘਿਓ ਦਾ ਲੰਗਰ ਜਾਰੀ

ਅਜੀਤ ਡੈਸਕ 04-03-2026
ਸ਼ਾਹਕੋਟ, 3 ਮਾਰਚ (ਬਾਂਸਲ)-ਹੋਲੇ ਮਹੱਲੇ ਦੇ ਸ਼ੁੱਭ ਦਿਹਾੜੇ 'ਤੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਪਿੰਡ ਬਿੱਲੀ ਚਹਾਰਮੀ ਦੇ ਨਿਵਾਸੀਆਂ ਵਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮਲਸੀਆਂ-ਨਕੋਦਰ ਰੋਡ 'ਤੇ ਦੇਸੀ ਘਿਓ ਦਾ ਲਗਾਇਆ 6 ਦਿਨਾਂ ਲੰਗਰ ਤਿੰਨ ਦਿਨਾਂ ਤੋਂ ਜਾਰੀ ਹੈ ਤੇ 6 ਮਾਰਚ ਤੱਕ ਚੱਲੇਗਾ | ਇਸ ਮÏਕੇ ਲੰਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਲੰਗਰ 'ਚ ਹਰ ਰੋਜ਼ ਦੇਸੀ ਘਿਓ ਦੇ ਨਾਲ ਨਵੇਂ ਨਵੇਂ ਪਕਵਾਨ ਸੰਗਤਾਂ ਲਈ ਤਿਆਰ ਕੀਤੇ ਜਾਂਦੇ ਹਨ ਤੇ ਛੋਟੋ ਬੱਚਿਆਂ ਲਈ ਦੁੱਧ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ | ਇਸ ਮÏਕੇ ਸੁਖਵੰਤ ਸਿੰਘ ਯੂ. ਐਸ. ਏ., ਉਂਕਾਰ ਸਿੰਘ ਯੂ. ਐਸ. ਏ., ਲਖਬੀਰ ਸਿੰਘ ਕੇਨੈਡਾ, ਕਸ਼ਮੀਰ ਸਿੰਘ, ਕਰਮਜੀਤ ਸਿੰਘ, ਜੁਗਰਾਜ ਸਿੰਘ ਅÏਲਖ, ਜਸ਼ਨਦੀਪ ਸਿੰਘ ਧਾਲੀਵਾਲ, ਰਣਜੀਤ ਸਿੰਘ, ਬਲਕਰਨ ਸਿੰਘ, ਕਮਲਪ੍ਰੀਤ ਸਿੰਘ, ਸਹਿਜਪ੍ਰੀਤ ਸਿੰਘ, ਹਰਵੀਰ ਸਿੰਘ, ਬਿੰਦਰਵੀਰ ਸਿੰਘ, ਹਰਮਿੰਦਰ ਸਿੰਘ, ਜਗਦੀਸ਼ ਸਿੰਘ ਜੰਡੂ, ਸੋਮਲਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਰਾਜਨ, ਬਿੱਕਰ ਸਿੰਘ, ਇੰਦਰਬੀਰ ਸਿੰਘ, ਮਨਵੀਰ ਸਿੰਘ, ਸਾਗਰ, ਮਨਜੋਤ ਸਿੰਘ, ਜਗਬੀਰ ਸਿੰਘ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਖਸੀਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਨਗਰ ਨਿਵਾਸੀ ਸੇਵਾ ਕਰ ਰਹੇ ਹਨ¢

ਪਿਛਲੀ ਖ਼ਬਰ ਅਕਾਲ ਐਜੂਕੇਸ਼ਨਲ ਸਰਵਿਸਿਜ਼ ਸੁਲਤਾਨਪੁਰ ਲੋਧੀ ਵਲੋਂ ਹੋਲੀ ਮੌਕੇ ਵੀਜ਼ਾ ਅਪਲਾਈ ਕਰਨ 'ਤੇ ਛੋਟ <br/> ਅਗਲੀ ਖ਼ਬਰ ਪੀਰ ਬਾਬਾ ਲੱਖ ਦਾਤਾ ਦੇ ਮੇਲੇ ਮੌਕੇ ਕੇਸਰ ਵਾਲੇ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।