12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬੱਚਿਆਂ 'ਚ ਕਿ੍ਕਟ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਸ਼ਾਹ ਸੁਲਤਾਨ ਕਲੱਬ ਵਲੋਂ ਟੈਸਟ ਕਿ੍ਕਟ ਮੈਚ ਕਰਵਾਇਆ <br/>

ਅਜੀਤ ਡੈਸਕ 04-04-2026
ਸੁਲਤਾਨਪੁਰ ਲੋਧੀ, 3 ਅਪ੍ਰੈਲ (ਥਿੰਦ)-ਸ਼ਾਹ ਸੁਲਤਾਨ ਕਿ੍ਕਟ ਕਲੱਬ ਸਮਾਜ ਸੇਵੀ ਸੰਸਥਾ ਵਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬੱਚਿਆਂ 'ਚ ਕਿ੍ਕਟ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਪਹਿਲੀ ਵਾਰ ਅਕਾਲ ਇੰਟਰਨੈਸ਼ਨਲ ਕਿ੍ਕਟ ਸਟੇਡੀਅਮ ਵਿਖੇ ਟੈੱਸਟ ਕਿ੍ਕਟ ਮੈਚ ਕਰਵਾਇਆ | ਟੈੱਸਟ ਮੈਚ ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਕਿ੍ਕਟ ਅਕੈਡਮੀ ਤੇ ਸ਼ਾਹ ਸੁਲਤਾਨ ਕਿ੍ਕਟ ਟੀਮਾਂ ਦੇ ਵਿਚਕਾਰ ਹੋਇਆ | ਕਲੱਬ ਸੰਚਾਲਕ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ 50 ਓਵਰ ਦਾ ਟੈੱਸਟ ਕਿ੍ਕਟ ਮੈਚ ਕਰਵਾਇਆ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ਾਹ ਸੁਲਤਾਨ ਕਿ੍ਕਟ ਕਲੱਬ ਦੀ ਟੀਮ ਨੇ 35 ਓਵਰਾਂ 'ਚ 296 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਦੀ ਟੀਮ ਸਿਰਫ਼ 200 ਦੌੜਾਂ ਬਣਾ ਸਕੀ | ਦੂਜੀ ਪਾਰੀ 'ਚ ਲਾਰਡ ਕਿ੍ਸ਼ਨਾ ਕਿ੍ਕਟ ਅਕੈਡਮੀ ਦੀ ਟੀਮ 140 ਦੌੜਾਂ ਹੀ ਬਣਾ ਸਕੀ | ਇਹ ਟੈੱਸਟ ਕਿ੍ਕਟ ਮੈਚ 'ਚ ਸ਼ਾਹ ਸੁਲਤਾਨ ਕਿ੍ਕਟ ਕਲੱਬ ਜੇਤੂ ਰਿਹਾ | ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਜੱਜ, ਪ੍ਰਧਾਨ ਜਤਿੰਦਰ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਸੈਣੀ, ਯਸ਼ ਥਿੰਦ, ਸੰਚਾਲਕ ਮਾਸਟਰ ਨਰੇਸ਼ ਕੋਹਲੀ, ਰਿੰਕੂ ਵਰਮਾ, ਕੋਚ ਦੀਪਕ ਕਾਲੀਆ, ਬਾਜਵਾ, ਸਿੰਮਾ, ਅਭੀਨਵ, ਅਨਮੋਲ, ਯੋਗੇਸ਼ ਸ਼ੋਰੀ, ਇਨਰੋਜ, ਜਸ਼ਨ, ਅਵੀ, ਪ੍ਰੀਤੁਲ, ਕੋਚ ਅਮਰਦੀਪ ਹਾਜ਼ਰ ਸਨ | ਇਸ ਕਿ੍ਕਟ ਟੈੱਸਟ ਮੈਚ 'ਚ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦੀ ਸੇਵਾ ਸਕੱਤਰ ਰਣਜੀਤ ਸਿੰਘ ਸੈਣੀ ਵੱਲੋਂ ਕੀਤੀ ਗਈ |

ਪਿਛਲੀ ਖ਼ਬਰ ਨਡਾਲਾ ਚੌਕੀ 'ਚ ਪੁਲਿਸ ਵਲੋਂ ਪਬਲਿਕ ਮੀਟਿੰਗ ਆਯੋਜਿਤ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਆਲ ਇੰਡੀਆ ਯੂਨੀਵਰਸਿਟੀ ਰਗਬੀ ਟੀਮ 'ਚ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।