11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਲੀਬੀ ਯਾਤਰਾ ਤੇ ਗੁੱਡ ਫਰਾਈਡੇ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 04-04-2026
ਸੁਲਤਾਨਪੁਰ ਲੋਧੀ, 3 ਅਪ੍ਰੈਲ (ਥਿੰਦ)-ਸਲੀਬੀ ਯਾਤਰਾ ਤੇ ਗੁੱਡ ਫਰਾਈ ਡੇ ਮੌਕੇ ਅਨਿਲ ਕੁਮਾਰ ਠਾਕੁਰ ਮੈਮੋਰੀਅਲ ਕਲਵਰੀ ਚਰਚ ਲੋਹੀਆਂ ਚੁੰਗੀ ਵਿਖੇ ਪਾਸਟਰ ਮੁਸ਼ਤਾਕ ਦੀ ਅਗਵਾਈ 'ਚ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਪਾਸਟਰ ਮੁਸ਼ਤਾਕ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਪ੍ਰਭੂ ਨੂੰ ਇਸ ਦਿਨ ਉਨ੍ਹਾਂ ਦੇ ਦੁਸ਼ਮਣਾਂ ਵਲੋਂ ਸੂਲੀ ਤੇ ਚੜ੍ਹਾਇਆ ਗਿਆ ਸੀ ਪਰ ਉਹ ਦੁਬਾਰਾ ਜੀਵਤ ਹੋ ਕੇ ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੁਨਾਹ ਲਈ ਮੁਆਫ਼ ਕਰਦਾ ਹਾਂ | ਇਸੇ ਲਈ ਇਹ ਦਿਨ ਉਨ੍ਹਾਂ ਦੇ ਦਇਆ ਤੇ ਖਿਮਾ ਦੀ ਸਿੱਖਿਆ ਦਿੰਦੇ ਹੋਏ ਮਨਾਇਆ ਜਾਂਦਾ ਹੈ | ਅਸੀਂ ਉਨ੍ਹਾਂ ਦੇ ਬੇਮਿਸਾਲ ਬਲੀਦਾਨ ਨੂੰ ਯਾਦ ਕਰਦੇ ਹਾਂ | ਉਨ੍ਹਾਂ ਵਲੋਂ ਦਿੱਤਾ ਗਿਆ ਉਪਦੇਸ਼ ਸਾਰੀ ਦੁਨੀਆ ਦੇ ਲਈ ਇਕ ਮਿਸਾਲ ਬਣਿਆ ਹੈ | ਇਸ ਮੌਕੇ ਪਾਸਟਰ ਕਮਲੇਸ਼, ਪਾਸਟਰ ਰਣਜੀਤ ਕੌਰ ਮੋਨਿਕਾ, ਐਲਡਰ ਰੂਬਲ, ਐਲਡਰ ਕਿਰਨ, ਰਿਸ਼ੂ ਰਾਜੂ, ਉਦੇ, ਤਾਜ, ਸੁਖਵਿੰਦਰ, ਕੁਲਵਿੰਦਰ, ਰਣਜੀਤ, ਜੈਸਮੀਨ, ਮੱਧੂ, ਰਵੀ ਕੁਮਾਰ, ਮਨਜੀਤ ਕੁਮਾਰ, ਭੂਸ਼ਨ, ਵਿਕਰਮਪਾਲ, ਰਕੇਸ਼ ਦੀ ਅਗਵਾਈ ਹੇਠ ਹੋਈ ਸਲੀਬੀ ਯਾਤਰਾ. ਇਸ ਮੌਕੇ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲੇ ਸੰਗਤ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸੁਖ ਸਾਗਰ (ਬੇਰੀਆਂ ਵਾਲਾ) ਵਿਖੇ ਚੱਲ ਰਹੇ ਵਿਸਾਖੀ ਸਮਾਗਮਾਂ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ <br/> ਅਗਲੀ ਖ਼ਬਰ ਮੁੱਖ ਮੰਤਰੀ ਨੂੰ ਸਵਾਲ ਕਰਨ ਜਾਂਦੇ ਸਮੇਂ ਗਿ੍ਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਤਾਂ ਸੰਘਰਸ਼ ਤਿੱਖਾ ਕਰਾਂਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।