06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਜਨਗਣਨਾ ਸੰਬੰਧੀ ਹੋਈ ਫ਼ੀਲਡ ਟਰੇਨਰ ਦੀ ਟ੍ਰੇਨਿੰਗ <br/>

ਅਜੀਤ ਡੈਸਕ 11-04-2026
ਕਪੂਰਥਲਾ, 10 ਅਪ੍ਰੈਲ (ਵਿ.ਪ੍ਰ.)-ਜ਼ਿਲ੍ਹਾ ਪੱਧਰੀ ਜਨਗਣਨਾ ਸੰਬੰਧੀ ਫ਼ੀਲਡ ਟਰੇਨਰ ਦੀ ਟ੍ਰੇਨਿੰਗ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ 'ਚ ਖੋਜ ਅਫ਼ਸਰ ਕਮ ਵਧੀਕ ਜਨਗਣਨਾ ਅਫ਼ਸਰ ਜਗਪਾਲ ਸਿੰਘ ਏ. ਆਰ. ਓ. ਦੀ ਦੇਖ ਰੇਖ ਹੇਠ ਹੋਈ, ਜਿਸ 'ਚ 30 ਫ਼ੀਲਡ ਟਰੇਨਰ ਨੇ ਭਾਗ ਲਿਆ | ਇਸ ਮੌਕੇ ਜ਼ਿਲ੍ਹਾ ਮਾਸਟਰ ਟਰੇਨਰ ਦਵਿੰਦਰ ਸਿੰਘ ਵਾਲੀਆ ਤੇ ਜ਼ਿਲ੍ਹਾ ਮਾਸਟਰ ਟਰੇਨਰ ਰਜੇਸ਼ ਜੌਲੀ ਨੇ ਟਰੇਨਿੰਗ ਪ੍ਰਾਪਤ ਕਰਨ ਵਾਲੇ ਟਰੇਨਰ ਨੂੰ ਜੀ ਆਇਆ ਕਿਹਾ | ਉਨ੍ਹਾਂ ਟਰੇਨਰ ਨੂੰ ਕਿਹਾ ਕਿ ਜਨਗਣਨਾ ਨੂੰ ਮੁਕੰਮਲ ਕਰਨ ਨਾਲ ਅਸੀਂ ਦੇਸ਼ ਦੇ ਵਿਕਾਸ ਵਿਚ ਭਾਗੀਦਾਰ ਬਣਨ ਸਕਦੇ ਹਾਂ | ਜ਼ਿਲ੍ਹਾ ਮਾਸਟਰ ਟਰੇਨਰ ਰਜੇਸ਼ ਜੌਲੀ ਨੇ ਫ਼ੀਲਡ ਟਰੇਨਰ ਨੂੰ ਜਨਗਣਨਾ ਦੀ ਐਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਇਸ ਕੰਮ ਨੂੰ ਹੱਥੀ ਕਰਨ 'ਤੇ ਜ਼ੋਰ ਦਿੱਤਾ | ਇਸ ਮੌਕੇ ਮਾਸਟਰ ਟਰੇਨਰ ਨਰੇਸ਼ ਕੋਹਲੀ, ਜਬਰ ਸਿੰਘ, ਹਰੀਪਾਲ ਸਿੰਘ, ਹਿਤਾਨਸ਼ੂ, ਵਿਵੇਕ ਗਾਬਾ, ਇੰਦਰਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਦੀਆਂ ਲੜਕੀਆਂ ਦਾ ਵਿਦਾਇਗੀ ਪਾਰਟੀ ਸਮਾਗਮ <br/> ਅਗਲੀ ਖ਼ਬਰ ਫ਼ੀਲਡ ਸਟਾਫ਼ ਨੂੰ ਮਰਦਮਸ਼ੁਮਾਰੀ 2026 ਸੰਬੰਧੀ ਮਾਸਟਰ ਟਰੇਨਰ ਵਲੋਂ ਟ੍ਰੇਨਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।