ਸੜਕ ਹਾਦਸੇ ’ ਚ ਇੱਕ ਦੀ ਮੌਤ
ਨਕੋਦਰ, 6 ਨਵੰਬਰ (ਗੁਰਵਿੰਦਰ ਸਿੰਘ )-ਨਕੋਦਰ ਸਦਰ ਪੁਲਿਸ ਨੇ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨ ਦੇ ਦੋਸ਼ ’ਚ ਬਲੈਰੋ ਦੇ ਡਰਾਈਵਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਹੁਲ ਵਜੋਂ ਹੋਈ ਹੈ, ਜੋ ਸੰਦੀਪ ਸਿੰਘ ਦਾ ਪੁੱਤਰ ਹੈ ਤੇ ਮੋਗਾ ਦੇ ਮਹਿਣਾ ਥਾਣੇ ਅਧੀਨ ਆਉਂਦੇ ਪਿੰਡ ਦੋਸਾਂਝ ਦਾ ਰਹਿਣ ਵਾਲਾ ਹੈ।
ਅਜੀਤ ਡੈਸਕ
07-11-2026