ਲਾਇਨਜ਼ ਕਲੱਬ ਆਦਮਪੁਰ ਵਲੋਂ 49ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 9 ਨੂੰ
ਆਦਮਪੁਰ, 6 ਨਵੰਬਰ (ਰਮਨ ਦਵੇਸਰ)- ਸਵਰਗਵਾਸੀ ਸ਼੍ਰੀਮਤੀ ਹਰਭਜਨ ਕੌਰ ਮਿਨਹਾਸ ਦੀ ਯਾਦ ਨੂੰ ਸਮਰਪਿਤ 49ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਾਇਨਜ਼ ਕਲੱਬ ਆਦਮਪੁਰ ਤੇ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਵਲੋਂ ਪ੍ਰਾਜੈਕਟ ਚੇਅਰਮੈਨ ਲਾਇਨ ਦਸਵਿੰਦਰ ਕੁਮਾਰ ਤੇ ਪ੍ਰਾਜੈਕਟ ਕੋ-ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ ਦੀ ਅਗਵਾਈ ਹੇਠ 9 ਨਵੰਬਰ ਦਿਨ ਸੋਮਵਾਰ ਨੂੰ ਜਤਿੰਦਰਾ ਪੈਲੇਸ, ਆਦਮਪੁਰ ਵਿਖੇ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ।
ਅਜੀਤ ਡੈਸਕ
07-11-2026