ਪੰਜਾਬ ਸਰਕਾਰ ਨੇ ‘ਲਾਲ ਲਕੀਰ’ ਅੰਦਰਲੇ ਮਾਲਕਾਂ ਨੂੰ ‘ਮੇਰਾ ਘਰ-ਮੇਰੇ ਨਾਮ’ ਕਰ ਕੇ ‘ਪ੍ਰੇਸ਼ਾਨੀ ਮੁਕਤ’ ਕੀਤਾ : ਇੰਚਾਰਜ ਪਾਲਾ ਜਲਾਲਪੁਰ
ਲੋਹੀਆਂ ਖਾਸ, 6 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਆਮ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੀ ਆਮ ਲੋਕਾਂ ਦੀਆਂ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਸਮਝ ਸਕਦੀ ਹੈ, ਅਜਿਹੀ ਹੀ ਇੱਕ ਵੱਡੀ ਪ੍ਰੇਸ਼ਾਨੀ ਨੂੰ ਸਮਝਦਿਆਂ ‘ਆਪ ਦੀ ਪਹਿਲੀ ਵਾਰ ਹੋਂਦ ’ਚ ਆਈ ਸ. ਭਗਵੰਤ ਸਿੰਘ ਮਾਨ ਦੀ ਸਰਕਾਰ’ ਨੇ ਪੂਰੇ ਪੰਜਾਬ ਅੰਦਰ ਲਾਲ ਲਕੀਰ ਦੇ ਅੰਦਰ ਵਸਦੇ ਆਮ ਲੋਕਾਂ ਨੂੰ ਮਾਲਕਾਨਾਂ ਹੱਕ ਦੇ ਕੇ ਉਨ੍ਹਾਂ ਨੂੰ ਸਾਰੀ ਉਮਰ ਤੋਂ ਝੱਲੀ ਜਾ ਰਹੀ ਪ੍ਰੇਸ਼ਾਨੀ ਤੋਂ ਮੁਕਤ ਕਰ ਦਿੱਤਾ ਹੈ।
ਲੋਹੀਆਂ ਖਾਸ, 6 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਆਮ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੀ ਆਮ ਲੋਕਾਂ ਦੀਆਂ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਸਮਝ ਸਕਦੀ ਹੈ, ਅਜਿਹੀ ਹੀ ਇੱਕ ਵੱਡੀ ਪ੍ਰੇਸ਼ਾਨੀ ਨੂੰ ਸਮਝਦਿਆਂ ‘ਆਪ ਦੀ ਪਹਿਲੀ ਵਾਰ ਹੋਂਦ ’ਚ ਆਈ ਸ. ਭਗਵੰਤ ਸਿੰਘ ਮਾਨ ਦੀ ਸਰਕਾਰ’ ਨੇ ਪੂਰੇ ਪੰਜਾਬ ਅੰਦਰ ਲਾਲ ਲਕੀਰ ਦੇ ਅੰਦਰ ਵਸਦੇ ਆਮ ਲੋਕਾਂ ਨੂੰ ਮਾਲਕਾਨਾਂ ਹੱਕ ਦੇ ਕੇ ਉਨ੍ਹਾਂ ਨੂੰ ਸਾਰੀ ਉਮਰ ਤੋਂ ਝੱਲੀ ਜਾ ਰਹੀ ਪ੍ਰੇਸ਼ਾਨੀ ਤੋਂ ਮੁਕਤ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਾਹਕੋਟ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪਾਲਾ ਜਲਾਲਪੁਰ ਨੇ ਪਿੰਡ ਕਰ੍ਹਾ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਦੀ ਨਵੀਂ ਸਕੀਮ ‘ਮੇਰਾ ਘਰ ਮੇਰੇ ਨਾਮ’ ਤਹਿਤ ਉਨ੍ਹਾਂ ਦੇ ਹੱਕਦਾਰਾਂ ਨੂੰ ‘ਪ੍ਰਾਪਰਟੀ ਕਾਰਡਾਂ’ ਦੀ ਵੰਡ ਕਰਨ ਮੌਕੇ ਕੀਤਾ| ਉਨ੍ਹਾਂ ਸ਼ਹਿਰਾਂ ’ਚ ਕਿਰਾਏ ਆਦਿ ’ਤੇ ਲੰਬੇ ਸਮੇਂ ਤੋਂ ਦੁਕਾਨਾਂ ਕਰ ਰਹੇ ਲੋਕਾਂ ਨੂੰ ਖੁਸ਼ਖਬਰੀ ਦਿੰਦਿਆਂ ਕਿਹਾ ਕਿ ਹੁਣ ‘ਮੇਰੀ ਦੁਕਾਨ-ਮੇਰੇ ਨਾਮ’ ਵੀ ਲਾਗੂ ਹੋ ਚੁੱਕੀ ਹੈ| ਇਸ ਮੌਕੇ ਸਾਬਕਾ ਸਰਪੰਚ ਮਲਕੀਤ ਸਿੰਘ ਦਿੱਲੀ ਵਾਲੇ, ਠੇਕੇਦਾਰ ਹਰਜਿੰਦਰ ਸਿੰਘ, ਐਡਵੋਕੇਟ ਵਿਕਾਸ ਕੁਮਾਰ, ਸਾਬਕਾ ਪੰਚ ਬਲਵੰਤ ਸਿੰਘ, ਸਾਬਕਾ ਪੰਚ ਬਲਵੀਰ ਸਿੰਘ, ਸਾਬਕਾ ਪੰਚ ਜਸਵਿੰਦਰ ਸਿੰਘ, ਮਲਕੀਤ ਸਿੰਘ ਥਿੰਦ, ਕ੍ਰਿਪਾਲ ਸਿੰਘ, ਆੜ੍ਹਤੀ ਅਵਤਾਰ ਸਿੰਘ, ਗੁਰਚਰਨ ਸਿੰਘ ਬੱਬੂ, ਨਿਰਮਲ ਸਿੰਘ, ਨਰਿੰਦਰ ਸਿੰਘ, ਜਗਤਾਰ ਸਿੰਘ ਜੱਗਾ, ਸਲਵਿੰਦਰ ਸਿੰਘ, ਜੋਗਾ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ, ਗੁਰਵੇਵ ਸਿੰਘ, ਨਵਨੀਤ ਸਿੰਘ ਕਾਲਾ, ਗੁਰਮੀਤ ਸਿੰਘ, ਪ੍ਰੀਤਮ ਸਿੰਘ ਪ੍ਰੀਤ, ਰੂੜ ਸਿੰਘ, ਚਰਨ ਸਿੰਘ ਆਦਿ ਹਾਜ਼ਰ ਸਨ|