26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਕਰਨ ਸੰਬੰਧੀ 5 ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 01-05-2026
ਫਗਵਾੜਾ, 29 ਅਪੈ੍ਰਲ (ਹਰਜੋਤ ਸਿੰਘ ਚਾਨਾ)- ਵਿਦੇਸ਼ ਭੇਜਣ ਦਾ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਇੱਕ ਕੰਪਨੀ ਦੇ ਪੰਜ ਮੈਂਬਰਾਂ ਖ਼ਿਲਾਫ਼ ਧਾਰਾ 406, 420 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਨਵਦੀਪ ਕੌਰ ਪੁੱਤਰੀ ਸੀਤਲ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਮੈਂਬਰ ਆਫ਼ ਵੀਜ਼ਾ ਸਲੂਸ਼ਨ ਫ਼ੋਰ ਯੂ ਦੇ ਮੈਂਬਰਾਂ ਵਲੋਂ ਆਪਸ 'ਚ ਮਿਲੀਭੁਗਤ ਕਰਕੇ ਉਸਨੂੰ ਕੈਨੇਡਾ ਭੇਜਣ ਦੇ ਨਾਂ 'ਤੇ 18 ਲੱਖ ਰੁਪਏ ਤੋਂ ਵੱਧ ਰਕਮ ਦੀ ਧੋਖਾਧੜੀ ਕੀਤੀ ਹੈ | ਜਿਸ ਸਬੰਧ 'ਚ ਪੁਲਿਸ ਨੇ ਪ੍ਰੀਤੀ ਯਾਦਵ, ਸ਼ਮਾ, ਲਲੀਤ, ਸੰਨੀ, ਪੁਸ਼ਪਾ ਯਾਦਵ ਟੀਮ ਮੈਂਬਰ ਆਫ਼ ਵੀਜ਼ਾ ਸਲੂਸ਼ਨ ਰਜੋਰੀ ਗਾਰਡਨ ਨਵੀਂ ਦਿੱਲੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ |

ਪਿਛਲੀ ਖ਼ਬਰ ਬਲਾਕ ਨਡਾਲਾ ਦੇ ਪਿੰਡ ਰਾਮਗੜ੍ਹ ਦਾ ਸਰਪੰਚ ਅਹੁਦੇ ਤੋਂ ਮੁਅੱਤਲ ਅਗਲੀ ਖ਼ਬਰ ਕ੍ਰਾਈਸਟ ਜੋਤੀ ਕਾਨਵੈਂਟ ਸਕੂਲ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।