08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗਰਾਰੀ ਚੌਕ ਤੋਂ ਗੁਰਦੁਆਰਾ ਅੰਤਰਯਾਮਤਾ ਸਾਹਿਬ ਤੱਕ ਨਵੀਂ ਸੜਕ ਦੇ ਨਿਰਮਾਣ ਦੀ ਕਰਵਾਈ ਸ਼ੁਰੂਆਤ

ਅਜੀਤ ਡੈਸਕ 09-05-2026
ਸੁਲਤਾਨਪੁਰ ਲੋਧੀ, 8 ਮਈ (ਨਰੇਸ਼ ਹੈਪੀ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀਆਂ ਸਮੂਹ ਸੜਕਾਂ ਛੇਤੀ ਬਣਾਈਆਂ ਜਾਣਗੀਆਂ, ਇਹ ਸ਼ਬਦ ਚੇਅਰਮੈਨ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਨੇ ਸਥਾਨਕ ਗਰਾਰੀ ਚੌਂਕ ਤੋਂ ਗੁਰਦੁਆਰਾ ਸ਼੍ਰੀ ਅੰਤਰਯਾਮਤਾ ਸਾਹਿਬ ਤੱਕ ਨਵੀਂ ਬਣਨ ਵਾਲੀ ਸੜਕ ਦੀ ਆਰੰਭਤਾ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ | ਉਹਨਾਂ ਕਿਹਾ ਕਿ ਸਮਾਰਟ ਸਿਟੀ ਤਹਿਤ ਪਾਵਨ ਨਗਰੀ ਵਿਚ ਬੁਨਿਆਦੀ ਸਹੂਲਤਾਂ ਸੀਵਰੇਜ ਅਤੇ ਵਾਟਰ ਸਪਲਾਈ ਦੇਣ ਲਈ ਸ਼ਹਿਰ ਨੂੰ ਵੱਖ-ਵੱਖ ਥਾਵਾਂ ਤੋਂ ਪੁੱਟਿਆ ਗਿਆ ਸੀ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰੰਤੂ ਹੁਣ ਪਾਵਨ ਨਗਰੀ ਦੀਆਂ ਸਮੂਹ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਹੋ ਗਏ ਹਨ ਅਤੇ ਛੇਤੀ ਮੁਕੰਮਲ ਵੀ ਕਰ ਲਏ ਜਾਣਗੇ | ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ਦੇ ਨਿਰਮਾਣ ਵਿਚ ਮੈਟੀਰੀਅਲ ਦੀ ਗੁਣਵੱਤਾ ਚੈੱਕ ਕਰਨ ਲਈ ਉਹ ਖ਼ੁਦ ਆਪਣੀ ਟੀਮ ਦੇ ਨਾਲ ਮੌਕਾ ਵੇਖ ਰਹੇ ਹਨ | ਉਹਨਾਂ ਕਿਹਾ ਕਿ ਪਿਛਲੇ ਸਮੇਂ ਸੁਲਤਾਨਪੁਰ ਲੋਧੀ ਨੂੰ ਇਸ ਗੱਲ ਦਾ ਸੰਤਾਪ ਭੁਗਤਣਾ ਪਿਆ ਕਿ ਇੱਥੋਂ ਦਾ ਵਿਧਾਇਕ ਵੀ ਸਰਕਾਰ ਦਾ ਨਹੀਂ ਸੀ ਅਤੇ ਨਾ ਹੀ ਨਗਰ ਕੌਂਸਲ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਸੀ | ਉਹਨਾਂ ਕਿਹਾ ਕਿ ਨਗਰ ਕੌਂਸਲ ਨੇ ਪਿਛਲੇ ਸਮੇਂ ਵਿਚ ਪਾਵਨ ਨਗਰੀ ਦਾ ਕੁੱਝ ਵੀ ਨਹੀਂ ਕੀਤਾ | ਉਹਨਾਂ ਨਗਰ ਵਾਸੀਆਂ ਪਾਸੋਂ ਸਹਿਯੋਗ ਦੀ ਮੰਗ ਵੀ ਕੀਤੀ | ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਕਮਲਪ੍ਰੀਤ ਸੋਨੀ, ਦੀਪਕ ਕੁਮਾਰ ਦੀਪੂ, ਸ਼ਿੰਦਰਪਾਲ, ਸਰਪੰਚ ਬਹਾਦਰ ਸਿੰਘ ਲੋਧੀਵਾਲ, ਜਤਿੰਦਰ ਸੇਠੀ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਲੱਖਪੁਰ ਦੇ ਜੰਮਪਲ ਡਾ. ਸਤਨਾਮ ਸਿੰਘ ਬੰਗੜ ਅਮਰੀਕਾ 'ਚ ਬਣੇ ਸੀ.ਐੱਮ.ਓ. ਅਗਲੀ ਖ਼ਬਰ ਐੱਸ.ਸੀ. ਕਾਸਟ ਫਾਰਮ 'ਤੇ ਜਾਤੀ ਸੂਚਕ ਸ਼ਬਦ ਲਿਖਣਾ ਨਿੰਦਣਯੋਗ-ਵਿਜੈ ਪੰਡੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।