08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਐੱਸ.ਸੀ. ਕਾਸਟ ਫਾਰਮ 'ਤੇ ਜਾਤੀ ਸੂਚਕ ਸ਼ਬਦ ਲਿਖਣਾ ਨਿੰਦਣਯੋਗ-ਵਿਜੈ ਪੰਡੋਰੀ

ਅਜੀਤ ਡੈਸਕ 09-05-2026
ਖਲਵਾੜਾ, 8 ਮਈ (ਮਨਦੀਪ ਸਿੰਘ ਸੰਧੂ)-ਪਿਛਲੇ ਕੁੱਝ ਦਿਨਾਂ ਤੋਂ ਐੱਸ.ਸੀ. ਕਾਸਟ ਫਾਰਮ ਨੂੰ ਲੈ ਕੇ ਚਰਚਾ ਹੋ ਰਹੀ ਹੈ ਇਸ ਦੇ ਸਬੰਧ ਵਿਚ ਐੱਸ ਸੀ ਵਿੰਗ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਪੰਚ ਵਿਜੈ ਕੁਮਾਰ ਪੰਡੋਰੀ ਨੇ ਦੱਸਿਆ ਹੈ ਕਿ ਇਹ ਐਸ ਸੀ ਕਾਸਟ ਫਾਰਮ ਤੇ ਜੋ ਐੱਸ ਸੀ ਸਮਾਜ ਦੀ ਬਿਰਾਦਰੀ ਵਾਰੇ ਗਲਤ ਤਰੀਕੇ ਨਾਲ ਲਿਖਿਆ ਗਿਆ ਹੈ ਉਹ ਬਹੁਤ ਹੀ ਨਿੰਦਣ ਯੋਗ ਗੱਲ ਹੈ | ਅਕਸਰ ਇਲੈੱਕਸ਼ਨ ਦੇ ਨਜ਼ਦੀਕ ਆਉਂਦਿਆਂ ਹੀ ਵਿਰੋਧੀਆਂ ਵੱਲੋਂ ਇਹੋ ਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਕਦੇ ਧਰਮਾਂ ਦੇ ਨਾਮ ਤੇ ਦੰਗੇ ਕਰਵਾਉਣੇ ਕਦੇ ਕਾਲੇ ਕੱਛਿਆਂ ਵਾਲੇ ਦਾ ਰੌਲਾ ਕਦੇ ਟੀਕਿਆਂ ਵਾਲੇ ਆ ਗਏ ਕਦੇ ਬੇਅਦਬੀ ਕਾਂਡ ਕਦੇ ਗੋਲੀ ਕਾਂਡ ਅਤੇ ਬਲਾਤਕਾਰ ਵਰਗੇ ਕਾਂਡ ਜਦੋਂ ਵਿਰੋਧੀ ਪਾਰਟੀਆਂ ਵਾਲਿਆਂ ਕੋਲ ਸਰਕਾਰ ਦੇ ਖ਼ਿਲਾਫ਼ ਕੁੱਝ ਬੋਲਣ ਨੂੰ ਨਹੀਂ ਹੁੰਦਾ ਫੇਰ ਭੋਲੀ ਭਾਲੀ ਜਨਤਾ ਨੂੰ ਭੜਕਾਉਣ ਲਈ ਇਸ ਤਰਾਂ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ |
ਪਿਛਲੀ ਖ਼ਬਰ ਗਰਾਰੀ ਚੌਕ ਤੋਂ ਗੁਰਦੁਆਰਾ ਅੰਤਰਯਾਮਤਾ ਸਾਹਿਬ ਤੱਕ ਨਵੀਂ ਸੜਕ ਦੇ ਨਿਰਮਾਣ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ 2027 'ਚ ਫਗਵਾੜਾ ਸੀਟ 'ਆਪ' ਲਈ ਬਣ ਸਕਦੀ ਹੈ ਵੱਡੀ ਚੁਨੌਤੀ, ਸ਼ਹਿਰ ਦੇ ਮਸਲੇ ਹੱਲ ਨਾ ਹੋਣ ਤੋਂ ਲੋਕਾਂ 'ਚ ਨਿਰਾਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।