ਕਪੂਰਥਲਾ, 17 ਮਈ (ਸਡਾਨਾ)-ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਮੰਗਲ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਸਾਜਨ ਸਿੰਘ ਵਾਸੀ ਡੋਗਰਾਂਵਾਲ ਕਾਲਾ ਸੰਘਿਆਂ ਫਾਟਕ ਨੇੜੇ ਨਸ਼ੀਲੇ ਕੈਪਸੂਲ ਵੇਚਣ ਦਾ ਕੰਮ ਕਰਦਾ ਹੈ, ਜਿਸ 'ਤੇ ਪੁਲਿਸ ਨੇ ਮੁਖ਼ਬਰ ਵਲੋਂ ਦੱਸੀ ਥਾਂ 'ਤੇ ਛਾਪੇਮਾਰੀ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰਨ ਉਪਰੰਤ ਉਸਦੇ ਕਬਜ਼ੇ ਵਿਚੋਂ 300 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਤੇ ਉਸ ਵਿਰੁੱਧ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾ ਦੀ ਉਲੰਘਣਾ ਤਹਿਤ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |