26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਚੋਰਾਂ ਨੇ ਰਾਤ ਨੂੰ ਬਣਾਇਆ ਦੋ ਘਰਾਂ ਨੂੰ ਨਿਸ਼ਾਨਾ, ਮੋਟਰਸਾਈਕਲ, ਗੈਸ ਸਿਲੰਡਰ, ਮੋਬਾਈਲ ਤੇ ਨਕਦੀ ਲੈ ਕੇ ਫ਼ਰਾਰ

ਅਜੀਤ ਡੈਸਕ 18-05-2026
ਭੁਲੱਥ, 17 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ ਅੱਠ ਵਿਚ ਰਾਤ ਸਮੇਂ ਚੋਰਾਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ | ਵਾਰਡ ਨੰਬਰ ਅੱਠ ਦੇ ਵਸਨੀਕ ਲਖਵਿੰਦਰ ਸਿੰਘ ਸੇਠੀ ਪੁੱਤਰ ਸੁਰਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਰਾਤ ਸਮੇਂ ਉਨ੍ਹਾਂ ਦਾ ਸਾਰਾ ਪਰਿਵਾਰ ਸੁੱਤਾ ਪਿਆ ਸੀ, ਜਦੋਂ ਸਵੇਰੇ ਉੱਠੇ ਤੇ ਦੇਖਿਆ ਕੀ ਘਰ ਦੀ ਬਾਰੀ ਤੋੜ ਕੇ ਚੋਰ ਘਰ ਵਿਚ ਦਾਖਲ ਹੋਏ ਸਨ ਤੇ ਘਰ ਵਿਚ ਪਿਆ ਸਪਲੈਂਡਰ ਮੋਟਰਸਾਈਕਲ, ਇੱਕ ਗੈਸ ਸਿਲੰਡਰ ਤੇ ਇੱਕ ਆਈਫੋਨ 65000 ਰੁਪਏ ਦੀ ਕੀਮਤ ਦਾ ਚੋਰੀ ਕਰਕੇ ਚੋਰ ਲਿਜਾ ਚੁੱਕੇ ਸਨ ਤੇ ਅਲਮਾਰੀ ਤੋੜ ਕੇ ਹੋਰ ਘਰੇਲੂ ਸਮਾਨ ਵੀ ਚੋਰੀ ਕੀਤਾ ਗਿਆ | ਇਸੇ ਤਰ੍ਹਾਂ ਹੀ ਉਨ੍ਹਾਂ ਦੇ ਘਰ ਦੇ ਬਾਈਕ ਸਾਈਡ ਤੇ ਗੁਆਂਢ ਇੱਕ ਘਰ ਵਿਚ ਚੋਰਾਂ ਵੱਲੋਂ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਦੂਜੇ ਘਰ ਦੇ ਵਸਨੀਕ ਵਨੀਤ ਕੁਮਾਰ ਤੇ ਉਸਦੀ ਪਤਨੀ ਸੋਨੀਆ ਰਾਣੀ ਨੇ ਦੱਸਿਆ ਕਿ ਰਾਤ ਸਮੇਂ ਘਰ ਦਾ ਬਾਹਰਲਾ ਗੇਟ ਤਾਂ ਬੰਦ ਸੀ, ਲੇਕਿਨ ਚੋਰ ਛੱਤ ਵਾਲੀ ਸਾਈਡ ਤੋਂ ਘਰ ਵਿਚ ਦਾਖਲ ਹੋਏ ਤੇ ਘਰ ਵਿਚ ਪਿਆ ਇਕ ਗੈਸ ਸਿਲੰਡਰ, 50 ਹਜ਼ਾਰ ਰੁਪਏ ਨਕਦੀ ਅਲਮਾਰੀ ਤੋੜ ਕੇ ਚੋਰੀ ਕੀਤੇ ਗਏ ਜੋ ਉਨ੍ਹਾਂ ਨੇ ਆਪਣੀ ਮਾਂ ਦੇ ਇਲਾਜ ਵਾਸਤੇ ਰੱਖੇ ਸਨ, ਤੇ ਘਰ ਵਿਚ ਪਿਆ ਇੱਕ ਮੋਬਾਈਲ ਫ਼ੋਨ ਚੋਰੀ ਕਰਕੇ ਚੋਰੀ ਕਰਕੇ ਲੈ ਗਏ | ਜਦੋਂ ਅਸੀਂ ਸਵੇਰੇ ਉੱਠ ਕੇ ਦੇਖਿਆ ਤਾਂ ਸਾਰਾ ਸਮਾਨ ਖਿੱਲਰਿਆ ਪਿਆ ਸੀ , ਇਸ ਚੋਰੀ ਦੀਆਂ ਵਾਰਦਾਤਾਂ ਸਬੰਧੀ ਥਾਣਾ ਭੁਲੱਥ ਵਿਖੇ ਇਤਲਾਹ ਦੇ ਦਿੱਤੀ ਗਈ ਹੈ |
ਪਿਛਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਭਾਕਿਯੂ ਕਾਦੀਆਂ ਨੇ ਕੇਂਦਰ ਸਰਕਾਰ ਵਲੋਂ ਵਧਾਏ ਤੇਲ ਦੀਆਂ ਕੀਮਤਾਂ ਦੇ ਵਾਧੇ ਦੀ ਕੀਤੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।