07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਿੰਡ ਖੱਸਣ 'ਚ ਹਜ਼ਰਤ ਪੀਰ ਬਾਬਾ ਮੁਲਖ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਅੱਜ ਤੋਂ

ਅਜੀਤ ਡੈਸਕ 19-05-2026
ਭੁਲੱਥ, 18 ਮਈ (ਮੇਹਰ ਚੰਦ ਸਿੱਧੂ)-ਇੱਥੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਖੱਸਣ ਵਿਖੇ ਹਜ਼ਰਤ ਬਾਬਾ ਪੀਰ ਮੁਲਕ ਸ਼ਾਹ ਦੇ ਦਰਬਾਰ 'ਤੇ ਸੱਤਵਾਂ ਸਾਲਾਨਾ ਜੋੜ ਮੇਲਾ ਅੱਜ 19 ਮਈ ਤੋਂ ਸ਼ੁਰੂ ਹੋ ਕੇ 21 ਮਈ ਦਿਨ ਵੀਰਵਾਰ ਤੱਕ ਚੱਲੇਗਾ, ਪੀਰ ਬਾਬਾ ਮੁਲਖ ਸ਼ਾਹ ਵੈੱਲਫੇਅਰ ਸੁਸਾਇਟੀ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਨਗਰ ਨਿਵਾਸੀ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਮੇਲੇ ਦੌਰਾਨ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕੀਤੇ ਜਾਣਗੇ ਤੇ ਘਰੇਲੂ ਸਮਾਨ ਵਗੈਰਾ ਵੀ ਦਿੱਤਾ ਜਾਵੇਗਾ | 20 ਮਈ ਬੁੱਧਵਾਰ ਸ਼ਾਮ 5 ਵਜੇ ਮਹਿੰਦੀ ਦੀ ਰਸਮ ਹੋਵੇਗੀ ਤੇ 21 ਮਈ ਦਿਨ ਵੀਰਵਾਰ ਨੂੰ ਝੰਡੇ ਦੀ ਰਸਮ ਤੇ ਦਰਗਾਹ ਸ਼ਰੀਫ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਇਸ ਉਪਰੰਤ ਨੌ ਵਜੇ ਲੋੜਵੰਦ ਧੀਆਂ ਦੇ ਵਿਆਹਾਂ ਦੀਆਂ ਰਸਮਾਂ ਕੀਤੀਆਂ ਜਾਣਗੀਆਂ | ਮੇਲੇ ਦੌਰਾਨ ਗਾਇਕ ਹਰਮਨ ਜਰਮਨ ਤੇ ਗੁਰਦਿਆਲ ਰੁਮਾਣੇ ਚੱਕੀਆ ਹਾਜ਼ਰੀ ਲਗਾਉਣਗੇ ਤੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਅਲੀ ਕੱਵਾਲ ਪਾਰਟੀ , ਮੀਰਾ ਕੱਵਾਲ ਪਾਰਟੀ ਤੇ ਨਿਮਾਣਾ ਐਂਡ ਕੱਵਾਲ ਪਾਰਟੀ ਕੱਵਾਲੀਆਂ ਰਾਹੀਂ ਦਰਬਾਰ ਤੇ ਹਾਜ਼ਰੀ ਲਗਵਾਉਣਗੇ | ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਜਸਬੀਰ ਸਿੰਘ ਨੰਬਰਦਾਰ , ਰਜੀਵ ਕੁਮਾਰ ਕੈਸ਼ੀਅਰ, ਪ੍ਰਧਾਨ ਇੰਦਰਪਾਲ ਕਾਲੀਆ, ਸਕੱਤਰ ਇੰਸਪੈਕਟਰ ਜਨਕ ਰਾਜ, ਮੈਂਬਰ ਅਮਨ ਅਰੋੜਾ, ਗੁਰਵਿੰਦਰ ਸਿੰਘ, ਬਲਜੀਤ ਸਿੰਘ, ਅਸ਼ਵਨੀ ਕੁਮਾਰ, ਪ੍ਰਤਾਪ ਸਿੰਘ, ਜਗਦੀਸ਼ ਜੰਜੂਆ, ਰਾਮ ਲਾਲ, ਜਤਿੰਦਰ ਸਿੰਘ, ਨਵਦੀਪ ਸਿੰਘ, ਲਵਪ੍ਰੀਤ ਜੰਜੂਆ, ਲਾਡੀ, ਆਕਾਸ਼, ਮਲਕੀਤ, ਮੁਨੀਸ਼ ਬੱਬੂ, ਅੰਕਿਤ, ਅਭੀ, ਜੁਗਰਾਜ, ਨਿਰਵੈਰ, ਵੀਰ ਪ੍ਰਤਾਪ ਸਿੰਘ, ਅਰਮਾਨ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਲੜਕੀਆਂ ਦਾ ਬੀ.ਏ. ਸਮੈਸਟਰ ਪੰਜਵੇਂ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਉੱਤਰਾਖੰਡ ਦੇ ਦੇਹਰਾਦੂਨ 'ਚ ਆਪਣੇ 92ਵੇਂ ਜਨਮਦਿਨ.....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।