14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਨਵਾਂ ਪਿੰਡ ਭੱਠੇ ਵਿਖੇ ਗੁੱਜਰ ਪਰਿਵਾਰ ਦੀਆਂ 16 ਮੱਝਾਂ ਵੇਈਾ 'ਚ ਡੁੱਬ ਕੇ ਮਰੀਆਂ

ਅਜੀਤ ਡੈਸਕ 28-05-2026
ਕਪੂਰਥਲਾ, 27 ਮਈ (ਅਮਨਜੋਤ ਸਿੰਘ ਵਾਲੀਆ)-ਨਵਾਂ ਪਿੰਡ ਭੱਠੇ ਵਿਖੇ ਰਹਿੰਦੇ ਇਕ ਗੁੱਜਰ ਪਰਿਵਾਰ ਦੀਆਂ 16 ਮੱਝਾਂ ਵੇਈਾ ਵਿਚ ਡੁੱਬ ਕੇ ਮਰ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਸ਼ਮਦੀਨ ਤੇ ਤਾਲਿਬ ਹੁਸੈਨ ਵਾਸੀ ਨਵਾਂ ਪਿੰਡ ਭੱਠੇ ਨੇ ਦੱਸਿਆ ਕਿ ਉਹ ਆਪਣੀਆਂ 19 ਮੱਝਾਂ ਲੈ ਕੇ ਵੇਈਾ ਵਿਚ ਨਹਾਉਣ ਲਈ ਲੈ ਕੇ ਗਿਆ ਸੀ | ਵੇਈਾ ਵਿਚ ਹਾਈਸਿੰਥ ਬੂਟੀ ਜ਼ਿਆਦਾ ਹੋਣ ਕਾਰਨ ਮੱਝਾਂ ਵੇਈਾ ਵਿਚ ਫਸ ਗਈਆਂ ਅਤੇ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ, ਜਿਸ ਕਾਰਨ 16 ਮੱਝਾਂ ਪਾਣੀ ਵਿਚ ਡੁੱਬ ਕੇ ਮਰ ਗਈਆਂ ਅਤੇ ਤਿੰਨ ਮੱਝਾਂ ਮੁਸ਼ਕਿਲ ਨਾਲ ਬਾਹਰ ਆ ਸਕੀਆਂ | ਉਨ੍ਹਾਂ ਦੱਸਿਆ ਕਿ ਲਗਭਗ ਉਨ੍ਹਾਂ ਦਾ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਅਤੇ ਵੇਈਾ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿਚ ਹੋਰ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ |
ਪਿਛਲੀ ਖ਼ਬਰ ਸਰਕਾਰ ਵਲੋਂ ਜਾਰੀ ਸ਼ਡਿਊਲ ਅਨੁਸਾਰ ਜ਼ਿਲ੍ਹੇ 'ਚ ਝੋਨੇ ਦੀ ਲਵਾਈ 9 ਜੂਨ ਤੋਂ ਸ਼ੁਰੂ ਹੋਵੇਗੀ-ਅਕਾਸ਼ ਬਾਂਸਲ ਅਗਲੀ ਖ਼ਬਰ ਹਿੰਮਤ ਸਿੰਘ ਕਾਲੋਨੀ ਵਿਖੇ ਅਨੇਕਾਂ ਪਰਿਵਾਰ ਭਾਜਪਾ 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।