28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡੀ. ਏ. ਵੀ. ਕਾਲਜ ਨਕੋਦਰ ਵਿਖੇ 'ਕÏਮੀ ਅੱਤਵਾਦ ਵਿਰੋਧੀ ਦਿਵਸ' ਮਨਾਇਆ <br/>

ਅਜੀਤ ਡੈਸਕ 29-05-2026
ਨਕੋਦਰ, 28 ਮਈ (ਗੁਰਵਿੰਦਰ ਸਿੰਘ)- ਕੇ. ਆਰ. ਐੱਮ. ਡੀ. ਏ. ਵੀ. ਕਾਲਜ, ਨਕੋਦਰ ਵਿਖੇ ਪਿ੍ੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਹੇਠ ਐੱਨ. ਐੱਸ. ਐੱਸ. ਅਤੇ ਐੱਨ. ਸੀ. ਸੀ. ਵਿਭਾਗਾਂ ਦੇ ਸਹਿਯੋਗ ਨਾਲ 'ਕੌਮੀ ਅੱਤਵਾਦ ਵਿਰੋਧੀ ਦਿਵਸ' ਮਨਾਇਆ ਗਿਆ¢ ਇਸ ਮੌਕੇ ਪਿ੍ੰਸੀਪਲ ਡਾ. ਸਲਿਲ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਅੱਤਵਾਦ ਵਿਰੋਧੀ ਦਿਵਸ ਸਾਨੂੰ ਅੱਤਵਾਦ ਦੇ ਖ਼ਤਰੇ ਅਤੇ ਇਸਦੀ ਵਿਨਾਸ਼ਕਾਰੀ ਪ੍ਰਵਿਰਿਤੀ ਬਾਰੇ ਜਾਗਰੂਕ ਕਰਦਾ ਹੈ¢ ਇਹ ਦਿਨ ਮਨਾਉਣ ਦਾ ਮਕਸਦ ਨÏਜਵਾਨਾਂ ਨੂੰ ਅੱਤਵਾਦ ਅਤੇ ਹਿੰਸਾ ਤੋਂ ਦੂਰ ਕਰਨਾ ਹੈ¢ ਇਸਦੇ ਜ਼ਰੀਏ ਇਹ ਦੱਸਿਆ ਜਾਂਦਾ ਹੈ ਕਿ ਸਾਡੀ ਇੱਕ ਗਲਤੀ ਕਈ ਵਾਰ ਸਮਾਜ ਲਈ ਵੱਡਾ ਖ਼ਤਰਾ ਬਣ ਸਕਦੀ ਹੈ¢ ਐੱਨ.ਐਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. (ਡਾ.) ਸਾਹਿਲ ਅਰੋੜਾ ਤੇ ਪ੍ਰੋ. (ਡਾ.) ਦੁਰਗੇਸ਼ ਨੰਦਨੀ ਨੇ ਵਿਦਿਆਰਥੀਆਂ ਨਾਲ ਕੌਮੀ ਅੱਤਵਾਦ ਵਿਰੋਧੀ ਦਿਵਸ ਮਨਾਉਣ ਬਾਰੇ ਵਿਚਾਰ ਸਾਂਝੇ ਕਰਦਿਆਂ ਸਮਾਜ ਵਿਚ ਅਮਨ ਤੇ ਭਾਈਚਾਰਕ ਸਾਂਝ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ¢ ਉਨ੍ਹਾਂ ਕਿਹਾ ਕਿ ਇਸ ਦਿਨ ਸਾਰਿਆਂ ਨੂੰ ਸ਼ਾਂਤੀ, ਏਕਤਾ ਅਤੇ ਜਾਗਰੂਕਤਾ ਦਾ ਸੰਕਲਪ ਕਰਨਾ ਚਾਹੀਦਾ ਹੈ¢ ਸਾਡੇ ਦੇਸ਼ ਦੀ ਮਹਾਨ ਫੌਜ ਦੇ ਜਵਾਨ ਸਰਹੱਦਾਂ ਤੇ ਦੇਸ਼ ਦੇ ਅੰਦਰ ਸੁਰੱਖਿਆ ਲਈ ਦਿਨ-ਰਾਤ ਯਤਨਸ਼ੀਲ ਹਨ¢ ਪ੍ਰੋਗਰਾਮ ਦÏਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰੋਗਰਾਮ ਅਫ਼ਸਰ ਪ੍ਰੋ. ਮੋਨਿਕਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਅਤੇ ਸਾਰਿਆਂ ਦਾ ਧੰਨਵਾਦ ਕੀਤਾ¢ ਇਸ ਮੌਕੇ ਐੱਨ. ਸੀ. ਸੀ. ਇੰਚਾਰਜ ਪ੍ਰੋ. (ਡਾ.) ਨੇਹਾ ਵਰਮਾ, ਪ੍ਰੋ. ਗੌਰਵ ਕੁਮਾਰ, ਪ੍ਰੋ. ਰਿੰਕੂ, ਪ੍ਰੋ. ਰਿਚਾ ਟੰਡਨ, ਪ੍ਰੋ. ਮੁਸਕਾਨ ਤੇ ਪ੍ਰੋ. ਅਮਨਦੀਪ ਕÏਰ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਮੁਸਲਿਮ ਲੋਕ ਭਾਈਚਾਰਾਕ ਸਾਂਝ ਰੱਖਣ ਲਈ ਬੇਹਤਰ ਭੂਮਿਕਾ ਨਿਭਾਉਣ- ਪ੍ਰਧਾਨ ਹਾਜ਼ੀ ਅਲੀ ਹਸਨ <br/> ਅਗਲੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਖਿਡਾਰੀਆਂ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।