28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮੁਸਲਿਮ ਲੋਕ ਭਾਈਚਾਰਾਕ ਸਾਂਝ ਰੱਖਣ ਲਈ ਬੇਹਤਰ ਭੂਮਿਕਾ ਨਿਭਾਉਣ- ਪ੍ਰਧਾਨ ਹਾਜ਼ੀ ਅਲੀ ਹਸਨ <br/>

ਅਜੀਤ ਡੈਸਕ 29-05-2026
ਲੋਹੀਆਂ ਖਾਸ, 28 ਮਈ (ਬਲਵਿੰਦਰ ਸਿੰਘ ਵਿੱਕੀ)-ਕਰੀਬ ਸਾਢੇ ਛੇ ਸੌ ਪੁਰਾਣੀ ਨੂਰਾਨੀ ਮਸਜਿਦ ਲੋਹੀਆਂ ਖਾਸ ਵਿਖੇ ਮੁਸਲਿਮ ਭਾਈਚਾਰੇ ਵਲੋਂ ਈਦ ਓਲ ਜੂਹਾ ਦੀ ਨਮਾਜ਼ ਅਦਾ ਕੀਤੀ ਗਈ | ਉਪਰੰਤ ਇਕ ਦੂਸਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਮਿਠਾਈਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਨੂਰਾਨੀ ਮਸਜ਼ਿਦ ਦੇ ਪ੍ਰਧਾਨ ਹਾਜੀ ਅਲੀ ਹਸਨ ਨੇ ਸਮੂਦਾਏ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਈਚਾਰਕ ਸਾਂਝ ਲਈ ਬੇਹਤਰ ਭੂਮਿਕਾ ਅਤੇ ਬਣਦੀ ਜਿੰਮੇਵਾਰੀ ਨਿਭਾਉਣ | ਉਹਨਾ ਵਕਫ਼ ਬੋਰਡ ਨੂੰ ਅਪੀਲ ਕੀਤੀ ਕਿ ਭਾਈਚਾਰੇ ਦੀਆਂ ਧਾਰਮਿਕ ਥਾਵਾਂ ਦੀ ਰਾਖੀ ਅਤੇ ਬੁਨਆਦੀ ਸਾਂਭ ਸੰਭਾਲ ਅਤੇ ਸਹੂਲਤਾਂ ਲਈ ਢੱਕਵੇਂ ਫੰਡ ਜਾਰੀ ਕਰਨ ਤਾਂ ਜੋ ਬੇਹਤਰ ਪ੍ਰਬੰਧ ਕੀਤੇ ਜਾ ਸਕਣ | ਇਸ ਮੌਕੇ ਮੌਲਵੀ ਮੁੰਹਮਦ ਅਸ਼ਰਫ, ਅਲੀ ਅਹਿਮਦ, ਫੌਜੀਆ ਖਾਨਮ, ਕਿਸ਼ਵਰ ਖਾਨਮ, ਅਲੀ ਹਸਨ, ਕਦੀਮ ਅੰਨਸਾਰੀ, ਫਰੀਦਾ ਖਾਨਮ, ਰਾਕੇਸ਼ ਕੁਮਾਰ, ਪਵਨ ਕੁਮਾਰ, ਰਜਿੰਦਰ ਸਿੰਘ, ਰਵੀ ਕਾਂਤ, ਅਮਨਦੀਪ, ਸੁਰਜੀਤ ਸਿੰਘ ਜੰਮੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁਸਲਿਮ ਭਾਈਚਾਰੇ ਨੇ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਨਕੋਦਰ ਵਿਖੇ 'ਕÏਮੀ ਅੱਤਵਾਦ ਵਿਰੋਧੀ ਦਿਵਸ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।