13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਲਾਸ ਏਾਜਲਸ ਇੰਟਰਨੈਸ਼ਨਲ ਪਬਲਿਕ ਸਕੂਲ ਬੇਗੋਵਾਲ ਨੇ ਸਟੇਟ ਪੱਧਰੀ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ <br/>

ਅਜੀਤ ਡੈਸਕ 01-06-2026
ਬੇਗੋਵਾਲ, 31 ਮਈ (ਸੁਖਜਿੰਦਰ ਸਿੰਘ)-ਬੀਤੇ ਦਿਨ ਅੰਮਿ੍ਤਸਰ ਵਿਖੇ ਹੋਈ ਸਟੇਟ ਚੈਂਪੀਅਨਸ਼ਿਪ ਵਿਚ ਸਥਾਨਕ ਲਾਸ ਏਾਜਲਸ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਮੁੱਚੀ ਸਕੂਲ ਮੈਨੇਜਮੈਂਟ ਦੀ ਅਗਵਾਈ ਹੇਠ ਵਿਚ ਭਾਗ ਲੈਂਦਿਆਂ ਇਤਿਹਾਸਿਕ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫ਼ੀ ਤੇ ਕਬਜ਼ਾ ਕਰਕੇ ਸਕੂਲ ਦਾ ਨਾਂਅ ਸੂਬੇ ਭਰ ਵਿਚ ਰੌਸ਼ਨ ਕੀਤਾ | ਇਸ ਸਬੰਧੀ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਰਾਜ ਪੱਧਰੀ ਮੁਕਾਬਲੇ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ 12 ਮੈਡਲ ਹਾਸਲ ਕੀਤੇ, ਜਦਕਿ ਐਥਲੈਟਿਕਸ ਵਿਚ ਵੀ ਸਕੂਲ ਦਾ ਪੂਰਾ ਦਬਦਬਾ ਰਿਹਾ, ਜਿਸ ਵਿਚ ਪੰਜ ਮੈਡਲ ਗੋਲਡ ਦੇ ਅਤੇ ਪੰਜ ਸਿਲਵਰ ਦੇ ਆਪਣੇ ਸਕੂਲ ਦੀ ਝੋਲੀ ਵਿਚ ਪਾਏ | ਇਸ ਤੋਂ ਇਲਾਵਾ ਕਬੱਡੀ ਵਿਚ ਸ਼ਾਨਦਾਰ ਤਿਆਰੀ ਕਰਾਉਣ ਲਈ ਮਨਜੀਤ ਕੌਰ ਨੂੰ ਬੈੱਸਟ ਕੋਚ ਐਵਾਰਡ ਵੀ ਦਿੱਤਾ ਗਿਆ | ਇਸ ਤੋਂ ਇਲਾਵਾ ਅਥਲੈਟਿਕ ਰੇਸ ਵਿਚ ਬਿਹਤਰੀਨ ਕੋਚਿੰਗ ਲਈ ਮਨਿੰਦਰ ਕੌਰ ਨੂੰ ਬੈੱਸਟ ਕੋਚ ਅਥਲੀਟ ਅਵਾਰਡ, ਪਿ੍ੰਸੀਪਲ ਮਨਦੀਪ ਕੌਰ ਨੂੰ ਵਿਸ਼ੇਸ਼ ਤੌਰ ਤੇ ਪਿ੍ੰਸੀਪਲ ਐਵਾਰਡ ਆਫ਼ ਆਨਰ ਨਾਲ ਵੀ ਸਨਮਾਨਿਤ ਕੀਤਾ ਗਿਆ ਲ ਇਹਨਾਂ ਪ੍ਰਾਪਤੀਆਂ ਤੇ ਸਕੂਲ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਖ਼ਾਸ ਕਰਕੇ ਵੱਖ-ਵੱਖ ਖੇਡਾਂ ਵਿਚ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਨੂੰ ਕੋਚਿੰਗ ਦੇਣ ਵਾਲੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਜੋ ਮੱਲ੍ਹਾਂ ਮਾਰੀਆਂ ਹਨ, ਉਹ ਵਧਾਈ ਦੇ ਪਾਤਰ ਹਨ, ਜਿਨ੍ਹਾਂ ਕਰਕੇ ਸਾਡੇ ਸਕੂਲ ਦਾ ਨਾਂਅ ਪੂਰੇ ਸਟੇਟ ਵਿਚ ਚਮਕਿਆ ਹੈ | ਅੰਤ ਵਿਚ ਪਿ੍ੰਸੀਪਲ ਮਨਦੀਪ ਕੌਰ ਨੇ ਸਾਰੇ ਹੀ ਸਟਾਫ਼ ਦਾ ਧੰਨਵਾਦ ਕੀਤਾ ਤੇ ਨਾਲ ਹੀ ਸਕੂਲ ਮੈਨੇਜਮੈਂਟ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਵਿਦਿਆਰਥੀ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਯਤਨਸ਼ੀਲ ਰਹਿਣਗੇ |


ਪਿਛਲੀ ਖ਼ਬਰ ਆਕਸਫੋਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਯੂਥ ਗੇਮਸ ਓਪਨ ਸਟੇਟ ਚੈਂਪੀਅਨਸ਼ਿਪ ਵਿਚ ਮਾਰੀਆਂ ਮੱਲਾਂ <b... ਅਗਲੀ ਖ਼ਬਰ ਸੁਖਦੇਵ ਸਿੰਘ ਨਾਨਕ ਪੁਰ ਦੇ ਗਲੋਬਲ ਕੰਬੋਜ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਚੁਣੇ ਜਾਣ 'ਤੇ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।