13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਆਕਸਫੋਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਯੂਥ ਗੇਮਸ ਓਪਨ ਸਟੇਟ ਚੈਂਪੀਅਨਸ਼ਿਪ ਵਿਚ ਮਾਰੀਆਂ ਮੱਲਾਂ <br/>

ਅਜੀਤ ਡੈਸਕ 01-06-2026
ਬੇਗੋਵਾਲ, 31 ਮਈ (ਸੁਖਜਿੰਦਰ ਸਿੰਘ)-ਬੀਤੇ ਦਿਨ ਅੰਮਿ੍ਤਸਰ ਦੇ ਉਦੋਕੇ ਕਲਾ ਵਿਖੇ ਹੋਈ ਯੂਥ ਗੇਮ ਓਪਨ ਸਟੇਟ ਚੈਂਪੀਅਨਸ਼ਿਪ 2026 ਵਿਚ ਸਥਾਨਕ ਕਸਬੇ ਦੇ ਆਕਸਫੋਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗੇਮਾਂ ਵਿਚ ਭਾਗ ਲੈਂਦਿਆਂ ਵੱਡੀ ਗਿਣਤੀ ਵਿਚ ਗੋਲਡ ਸਮੇਤ ਵੱਖ-ਵੱਖ ਮੈਡਲ ਹਾਸਲ ਕੀਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਡਾਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਇਹਨਾਂ ਰਾਜ ਪੱਧਰੀ ਖੇਡਾਂ ਵਿਚ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਯੁਕਤੀ ਡੋਗਰਾ ਦੀ ਅਗਵਾਈ ਹੇਠ 40 ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਭਾਗ ਲਿਆ ਤੇ 28 ਵਿਦਿਆਰਥੀਆਂ ਨੇ ਯੋਗਾ ਪ੍ਰਤੀਯੋਗਤਾ ਵਿਚ ਵੀ ਭਾਗ ਲਿਆ | ਜਿਸ ਵਿਚ 19 ਬੱਚਿਆਂ ਨੂੰ ਗੋਲਡ ਮੈਡਲ ਮਿਲੇ ਤੇ ਅੱਠ ਵਿਦਿਆਰਥੀਆਂ ਨੂੰ ਸਿਲਵਰ ਤੇ ਇੱਕ ਵਿਦਿਆਰਥੀ ਨੇ ਬਰੋਨਜ਼ ਮੈਡਲ ਹਾਸਲ ਕੀਤਾ | ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਦੌੜਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ 6 ਗੋਲਡ ਮੈਡਲ ਤੇ 6 ਸਿਲਵਰ ਮੈਡਲਾਂ ਨਾਲ ਟਰਾਫ਼ੀ ਵੀ ਹਾਸਲ ਕੀਤੀ | ਇਸ ਤੋਂ ਇਲਾਵਾ ਬੈਡਮਿੰਟਨ ਦੀ ਟੀਮ ਵੱਲੋਂ ਵੀ ਤਿੰਨ ਗੋਲਡ ਮੈਡਲ ਤੇ ਇੱਕ ਟਰਾਫ਼ੀ ਹਾਸਲ ਕੀਤੀ, ਜਿਸ ਕਰਕੇ ਓਵਰਆਲ ਟਰਾਫ਼ੀ ਵੀ ਇਸ ਸਕੂਲ ਨੂੰ ਪ੍ਰਾਪਤ ਹੋਈ | ਚੇਅਰਮੈਨ ਡਾ. ਸਤਵੰਤ ਸਿੰਘ ਨੇ ਇਹ ਵੀ ਦੱਸਿਆ ਕਿ ਇਹ ਸਮੁੱਚੀ ਖੇਡ ਪ੍ਰਯੋਗਤਾ ਦੀ ਤਿਆਰੀ ਡੀ.ਪੀ.ਈ. ਲਖਵਿੰਦਰ ਸਿੰਘ ਹਰਜਿੰਦਰ ਸਿੰਘ ਮੈਡਮ ਸ਼ੀਤਲ ਤੇ ਪਿੰ੍ਰਸੀਪਲ ਦੀ ਸੁਚੱਜੀ ਅਗਵਾਈ ਹੇਠ ਕੋਈ ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਨੂੰ ਇਹ ਮਾਨ ਪ੍ਰਾਪਤ ਹੋਇਆ | ਅੰਤ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਸਕੂਲ ਸਟਾਫ਼ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਪ ਚੇਅਰਮੈਨ ਗੁਰਪ੍ਰਤਾਪ ਸਿੰਘ, ਹਰਦੀਪ ਕੌਰ ਨਵਜੋਤ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਤਪ ਅਸਥਾਨ ਬਾਬਾ ਸ੍ਰੀਚੰਦ ਜੀ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਲਾਸ ਏਾਜਲਸ ਇੰਟਰਨੈਸ਼ਨਲ ਪਬਲਿਕ ਸਕੂਲ ਬੇਗੋਵਾਲ ਨੇ ਸਟੇਟ ਪੱਧਰੀ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।