ਕਪੂਰਥਲਾ, 6 ਜੂਨ (ਵਿ.ਪ੍ਰ.)-ਵਿਸ਼ਵ ਵਾਤਾਵਰਨ ਦਿਵਸ ਸਬੰਧੀ ਮਾਨਵ ਵਿਕਾਸ ਸੰਸਥਾਨ ਵਲੋਂ ਪਿੰਡ ਝੱਲ ਠੀਕਰੀਵਾਲ ਵਿਖੇ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ | ਇਸ ਸਮਾਗਮ ਵਿਚ ਪਿੰਡ ਦੇ ਸਰਪੰਚ ਵਿਜੇ ਕੁਮਾਰ ਤੇ ਹੋਰ ਪੰਚਾਇਤ ਮੈਂਬਰਾਂ ਤੋਂ ਇਲਾਵਾ ਮਨਰੇਗਾ ਕਾਮੇ ਤੇ ਸਥਾਨਕ ਨਿਵਾਸੀ ਹਾਜ਼ਰ ਸਨ | ਖੇਤੀਬਾੜੀ ਅਧਿਕਾਰੀ ਦਮਨ ਸਿੰਘ, ਖੇਤੀਬਾੜੀ ਸੁਪਰਵਾਈਜ਼ਰ ਸਚਿਨ ਕੁਮਾਰ ਅਤੇ ਇੰਜ. ਵਰੁਨ ਕੁਮਾਰ ਦੇ ਉੱਦਮ ਸਦਕਾ ਇਹ ਸਮਾਗਮ ਨੇਪਰੇ ਚੜਿਆ | ਖੇਤੀਬਾੜੀ ਅਧਿਕਾਰੀ ਦਮਨ ਸਿੰਘ ਨੇ ਆਏ ਹੋਏ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ ਤੇ ਪਿੰਡ ਅੰਦਰ ਢੁਕਵੀਆਂ ਥਾਵਾਂ 'ਤੇ ਬੂਟੇ ਲਗਾਏ ਗਏ | ਸਰਪੰਚ ਵਿਜੇ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਬੂਟਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਲੈਣ ਤਾਂ ਜੋ ਦੂਸ਼ਿਤ ਹੁੰਦੇ ਵਾਤਾਵਰਨ ਨੂੰ ਬਚਾਇਆ ਜਾ ਸਕੇ | ਉਨਾਂ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ ਤੇ ਮਾਨਵ ਵਿਕਾਸ ਸੰਸਥਾਨ ਦੇ ਉੱਦਮ ਦੀ ਵੀ ਸ਼ਲਾਘਾ ਕੀਤੀ |