29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮੌਰੀਸ਼ਸ ਵਿਚ ਫਸੇ ਪੰਜਾਬੀ ਨੌਜਵਾਨ ਦੀ ਸੁਰੱਖਿਅਤ ਵਾਪਸੀ <br/>

ਅਜੀਤ ਡੈਸਕ 07-06-2026
ਸੁਲਤਾਨਪੁਰ ਲੋਧੀ, 6 ਜੂਨ (ਥਿੰਦ, ਨਰੇਸ਼ ਹੈਪੀ)-ਯੂਰਪ ਦੇ ਖ਼ੂਬਸੂਰਤ ਦੇਸ਼ ਮੌਰੀਸ਼ਿਸ ਦੀ ਜੇਲ• ਵਿਚੋਂ ਵਾਪਸ ਆਏ ਲੁਧਿਆਣੇ ਦੇ ਜਸਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਟਰੈਵਲ ਏਜੰਟ ਟੂਰਿਸਟਾਂ ਦੀ ਆੜ ਹੇਠ ਮਨੁੱਖੀ ਤਸਕਰੀ ਦਾ ਵੱਡਾ ਗੋਰਖਧੰਦਾ ਕਰਦੇ ਹਨ | ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਰਿਵਾਰ ਸਮੇਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਕਰਨ ਲਈ ਪਹੁੰਚੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਭੋਲੇ ਭਾਲੇ ਪੰਜਾਬੀਆਂ ਨੂੰ ਆਪਣੀ ਚੁੰਗਲ ਵਿਚ ਫਸਕੇ ਵਿਦੇਸ਼ਾਂ ਦੀ ਧਰਤੀ 'ਤੇ ਉਨ•ਾਂ ਦਾ ਸ਼ੋਸ਼ਣ ਕਰ ਰਹੇ ਹਨ | ਉਸ ਨੇ ਦੱਸਿਆ ਕਿ ਉਹ ਉਹ ਪਿਛਲੇ ਸਾਲ ਜਨਵਰੀ ਵਿਚ ਮੌਰੀਸ਼ਿਸ ਗਿਆ ਸੀ | ਜਿੱਥੋਂ ਦਾ ਵੀਜ਼ਾ ਉੱਥੇ ਪਹੁੰਚਣ 'ਤੇ ਏਅਰਪੋਰਟ 'ਤੇ ਹੀ ਮਿਲ ਜਾਂਦਾ ਹੈ | ਇਸੇ ਗੱਲ ਦਾ ਟਰੈਵਲ ਏਜੰਟ ਫ਼ਾਇਦਾ ਚੁੱਕਦੇ ਹਨ |ਜਸਵਿੰਦਰ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਸੈਲਾਨੀਆਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ | ਪੰਜਾਬੀਆਂ ਵਿਚ ਜਹਾਜ਼ ਚੜ•ਨ ਦੀ ਲਾਲਸਾ ਹੀ ਉਨ•ਾਂ ਲਈ ਵੱਡੇ ਧੋਖੇ ਦਾ ਕਾਰਨ ਬਣਦੀ ਹੈ | ਵਿਦੇਸ਼ੀ ਭਾਸ਼ਾ ਸਮੱਸਿਆ ਅਤੇ ਜਿਹੜੇ ਦੇਸ਼ ਵਿਚ ਜਾਣਾ ਉਸ ਬਾਰੇ ਅਨਜਾਣਤਾ ਹੀ ਚਲਾਕ ਟਰੈਵਲ ਏਜੰਟਾਂ ਲਈ ਲੁੱਟ ਦਾ ਰਾਹ ਮੋਕਲਾ ਕਰਦੀ ਹੈ | ਟੂਰਿਸਟ ਵੀਜ਼ੇ 'ਤੇ ਕੰਮ ਕੀਤਾ ਹੀ ਨਹੀਂ ਜਾ ਸਕਦਾ | ਓਵਰ ਸਟੇਅ ਹੋਣ ਕਾਰਨ ਟਰੈਵਲ ਏਜੰਟਾਂ ਦੇ ਹੱਥ ਵਿਚ ਆਈਆਂ ਕਮਜ਼ੋਰੀਆਂ ਦਾ ਉਹ ਡਰਾ-ਡਰਾ ਕੇ ਫ਼ਾਇਦਾ ਚੁੱਕਦੇ ਹਨ |ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਜਨਵਰੀ 2025 ਵਿਚ ਟੂਰਿਸਟ ਵੀਜ਼ੇ 'ਤੇ ਮੌਰੀਸ਼ਿਸ ਗਿਆ ਸੀ | ਉੱਥੇ ਪਹੁੰਚਦਿਆਂ ਹੀ ਕੰਪਨੀ ਦੇ ਪ੍ਰਬੰਧਕਾਂ ਨੇ ਉਸ ਦਾ ਪਾਸਪੋਰਟ ਖੋਹ ਲਿਆ | ਟੂਰਿਸਟ ਵੀਜ਼ੇ ਨੂੰ ਵਰਕ ਵੀਜ਼ੇ ਵਿਚ ਬਦਲਣ ਦਾ ਏਜੰਟ ਨੇ ਲਾਰਾ ਲਾਈ ਰੱਖਿਆ | ਜਦੋਂ ਤੱਕ ਕੰਪਨੀ ਕੋਲ ਕੰਮ ਸੀ ਉਹ ਕੰਮ ਕਰਵਾਉਂਦੀ ਰਹੀ ਮਗਰੋਂ ਉਸਨੂੰ ਕੱਢ ਦਿੱਤਾ ਗਿਆ | ਕੰਪਨੀ ਵਿਚ ਕੰਮ ਮੁੱਕਣ ਤੋਂ ਬਾਅਦ ਉਸ ਨੂੰ ਪਾਸਪੋਰਟ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਾਰਨ ਉਹ ਬਿਨਾਂ ਦਸਤਾਵੇਜ਼ਾਂ ਦੇ ਓਵਰ ਸਟੇਅ ਦੀ ਸਥਿਤੀ ਵਿਚ ਆ ਗਿਆ | ਇਸੇ ਦੌਰਾਨ ਸਥਾਨਕ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਲਗਭਗ 15 ਤੋਂ 20 ਦਿਨ ਤੱਕ ਉਸਦਾ ਆਪਣੇ ਪਰਿਵਾਰ ਨਾਲ ਸੰਪਰਕ ਵੀ ਟੁੱਟ ਗਿਆ | ਇਸ ਸੰਕਟਮਈ ਹਾਲਾਤ ਦੀ ਜਾਣਕਾਰੀ ਮਿਲਣ 'ਤੇ 24 ਮਈ ਨੂੰ ਜਸਵਿੰਦਰ ਸਿੰਘ ਦੇ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ | ਸੰਤ ਸੀਚੇਵਾਲ ਨੇ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਦੇਸ਼ ਮੰਤਰਾਲੇ ਨੂੰ ਪੱਤਰ ਭੇਜਿਆ ਅਤੇ ਲਗਾਤਾਰ ਪੈਰਵਾਈ ਕੀਤੀ |ਸੰਤ ਸੀਚੇਵਾਲ ਦੇ ਸਰਗਰਮ ਯਤਨਾਂ ਅਤੇ ਤੁਰੰਤ ਦਖ਼ਲਅੰਦਾਜ਼ੀ ਸਦਕਾ ਭਾਰਤੀ ਦੂਤਾਵਾਸ ਨੇ ਤੇਜ਼ ਕਾਰਵਾਈ ਕਰਦੇ ਹੋਏ ਜਸਵਿੰਦਰ ਸਿੰਘ ਨੂੰ ਹਿਰਾਸਤ ਵਿਚੋਂ ਰਿਹਾਅ ਕਰਵਾਇਆ | ਨਾਲ ਹੀ ਉਸਦਾ ਰੋਕਿਆ ਗਿਆ ਪਾਸਪੋਰਟ ਵੀ ਵਾਪਸ ਦਿਵਾਇਆ ਗਿਆ ਅਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਉਸ ਨੂੰ ਸੁਰੱਖਿਅਤ ਤੌਰ 'ਤੇ ਭਾਰਤ ਭੇਜਿਆ ਗਿਆ |

ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਕੀਰਤਨ ਸਮਾਗਮ ਅੱਜ-ਅਕਾਸ਼ ਬਾਂਸਲ <br/> ਅਗਲੀ ਖ਼ਬਰ ਸੁਰਿੰਦਰ ਰਾਵਲਪਿੰਡੀ ਸਰਬਸੰਮਤੀ ਨਾਲ ਬਣੇ ਅੰਬੇਡਕਰ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।