ਫਗਵਾੜਾ, 6 ਜੂਨ (ਅਸ਼ੋਕ ਕੁਮਾਰ ਵਾਲੀਆ)-ਅੰਬੇਡਕਰ ਸੈਨਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਰਜਿੰਦਰ ਘੇੜਾ ਅਤੇ ਪੰਜਾਬ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਹੋਈ ਫਗਵਾੜਾ ਵਿਖੇ ਹੋਈ | ਮੀਟਿੰਗ ਦੌਰਾਨ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਸਮਾਜ ਭਲਾਈ ਦੇ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸੀਨੀਅਰ ਆਗੂ ਸੁਰਿੰਦਰ ਰਾਵਾਲਪਿੰਡੀ ਨੂੰ ਅੰਬੇਡਕਰ ਸੈਨਾ ਪੰਜਾਬ ਦਾ ਜ਼ਿਲਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਹਰਵਿੰਦਰ ਕੁਮਾਰ ਸੋਨੰੂ ਨੂੰ ਫਗਵਾੜਾ ਦਿਹਾਤੀ ਦਾ ਪ੍ਰਧਾਨ ਅਤੇ ਆਸ਼ੂ ਮੱਟੂ ਨੂੰ ਫਗਵਾੜਾ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਰਜਿੰਦਰ ਘੇੜਾ ਅਤੇ ਪ੍ਰਧਾਨ ਸੁਰਿੰਦਰ ਢੰਡਾ ਨੇ ਕਿਹਾ ਕਿ ਅੰਬੇਡਕਰ ਸੈਨਾ ਪੰਜਾਬ ਨੂੰ ਸੂਬੇ ਅੰਦਰ ਮਜ਼ਬੂਤ ਕਰਨ ਲਈ ਜਲਦੀ ਹੀ ਵੱਖ-ਵੱਖ ਜ਼ਿਲਿਆਂ ਵਿਚ ਮੀਟਿੰਗਾਂ ਕਰਕੇ ਜ਼ਿਲਾ ਅਤੇ ਤਹਿਸੀਲ ਪੱਧਰ ਤੇ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਨਵ-ਨਿਯੁਕਤ ਜ਼ਿਲਾ ਪ੍ਰਧਾਨ ਸੁਰਿੰਦਰ ਰਾਵਲਪਿੰਡੀ, ਹਰਵਿੰਦਰ ਕੁਮਾਰ ਸੋਨੰੂ ਨੂੰ ਦਿਹਾਤੀ ਦਾ ਪ੍ਰਧਾਨ ਅਤੇ ਸ਼ਹਿਰੀ ਪ੍ਰਧਾਨ ਆਸ਼ੂ ਮੱਟੂ ਨੇ ਵਿਸ਼ਵਾਸ ਦਿਵਾਇਆ ਕਿ ਅੰਬੇਡਕਰ ਸੈਨਾ ਦੀ ਮਜ਼ਬੂਤੀ ਅਤੇ ਸਮਾਜ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਧਰਮਿੰਦਰ ਸਿੰਘ ਭੁੱਲਾਰਾਈ ਸੀਨੀਅਰ ਆਗੂ ਤੇ ਮੁੱਖ ਬੁਲਾਰਾ, ਮੌਂਟੀ ਮਹਿਮੀ ਯੂਥ ਆਗੂ, ਹਰਵਿੰਦਰ ਕੁਮਾਰ, ਗੌਰਵ ਰੱਤੀ, ਲਖਵੀਰ, ਜਿੰਦਰ ਵਿਰਕ, ਸਰਬਜੀਤ, ਮਨਜੋਤ, ਰਾਜਿੰਦਰ ਬੈਂਸ, ਸੂਰਜ ਬੈਂਸ, ਵਿਵੇਕ ਸੋਢੀ, ਬਲਬੀਰ ਗੁਰੂ, ਮਨਜਿੰਦਰ ਪਾਲ ਸਿੰਘ, ਸੁਰਿੰਦਰ ਪਾਲ ਤੋਂ ਇਲਾਵਾ ਹੋਰ ਵੀ ਵਰਕਰ ਤੇ ਆਗੂ ਹਾਜ਼ਰ ਸਨ |