31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਰਵਿੰਦਰ ਸਿੰਘ ਚੋਟ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਸਨਮਾਨਿਤ

ਅਜੀਤ ਡੈਸਕ 10-06-2026
ਫਗਵਾੜਾ, 9 ਜੂਨ (ਅਸ਼ੋਕ ਕੁਮਾਰ ਵਾਲੀਆ)-ਬੀਤੇ ਦਿਨੀਂ ਸੀਨੀਅਰ ਸਿਟੀਜ਼ਨ ਕੌਂਸਲ (ਕੋਰਟ ਕੰਪਲੈਕਸ) ਵੱਲੋਂ ਆਯੋਜਿਤ ਮੀਟਿੰਗ ਕੋਰਟ ਕੰਪਲੈਕਸ ਦਫ਼ਤਰ ਵਿਚ ਹੋਈ, ਸੰਸਥਾ ਦੇ ਸੀਨੀਅਰ ਮੈਂਬਰ ਰਵਿੰਦਰ ਸਿੰਘ ਚੋਟ ਨੂੰ ਮੈਂਬਰਾਂ ਦੀ ਸਰਬਸੰਮਤੀ ਨਾਲ ਜੀਵਨ ਭਰ ਲਈ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਰਵਿੰਦਰ ਸਿੰਘ ਚੋਟ ਆਬਕਾਰੀ ਤੇ ਕਰ ਵਿਭਾਗ ਤੋਂ ਈ.ਟੀ.ਓ ਦੇ ਅਹੁਦੇ ਤੋਂ ਸੇਵਾਮੁਕਤ ਅਧਿਕਾਰੀ ਹਨ ਤੇ ਪੰਜਾਬੀ ਦੇ ਸਾਹਿਤਕਾਰ ਵੀ ਹਨ | ਇਹ ਸਨਮਾਨ ਕੌਂਸਲ ਦੇ ਪ੍ਰਧਾਨ ਗਿਰਧਾਰੀ ਲਾਲ ਗੇਰਾ, ਸਾਬਕਾ ਪ੍ਰਧਾਨ ਰਾਕੇਸ਼ ਗੌੜ, ਨਿਰਵੈਰ ਸਿੰਘ ਨੰਦਾ, ਟੀ.ਡੀ. ਚਾਵਲਾ ਆਦਿ ਨੇ ਪ੍ਰਦਾਨ ਕੀਤਾ | ਇਸ ਮੌਕੇ 'ਤੇ ਉਨ੍ਹਾਂ ਦੀ ਸ਼ਲਾਘਾਯੋਗ ਅਗਵਾਈ ਤੇ ਕੰਮਾਂ ਲਈ ਦਿੱਤੇ ਗਏ ਸਨਮਾਨ ਸਬੰਧੀ ਸੰਸਥਾ ਦੇ ਬਾਨੀ ਪ੍ਰਧਾਨ ਟੀ.ਡੀ. ਚਾਵਲਾ ਨੇ ਕਿਹਾ ਕਿ ਰਵਿੰਦਰ ਚੋਟ ਨੇ ਕੌਂਸਲ ਦੇ ਪ੍ਰਧਾਨ ਰਹਿੰਦਿਆਂ ਸੰਸਥਾ ਨੂੰ ਪ੍ਰਸ਼ਾਸਨ ਤੇ ਸਮਾਜ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਹੈ ਤੇ ਉਹ ਆਪਣੇ ਵਿਭਾਗ ਦੇ ਇੱਕ ਬਿਹਤਰੀਨ ਅਧਿਕਾਰੀ ਰਹੇ ਹਨ | ਪਿਛਲੇ ਕਈ ਸਾਲਾਂ ਤੋਂ ਉਹ ਸੰਸਥਾ ਲਈ ਨਿਰਸਵਾਰਥ ਭਾਵ ਨਾਲ ਕੰਮ ਕਰ ਰਹੇ ਹਨ | ਸਾਬਕਾ ਕੌਂਸਲ ਪ੍ਰਧਾਨ ਨਿਰਵੈਰ ਸਿੰਘ ਨੰਦਾ, ਰਵਿੰਦਰ ਸਿੰਘ ਪਨੇਸਰ ਤੇ ਰਾਕੇਸ਼ ਕੁਮਾਰ ਗੌੜ ਨੇ ਆਪੋ-ਆਪਣੇ ਸੰਬੋਧਨ ਵਿਚ ਰਵਿੰਦਰ ਚੋਟ ਨੂੰ ਇਕ ਬਿਹਤਰੀਨ ਅਗਵਾਈ ਕਰਨ ਵਾਲਾ ਵਿਅਕਤੀ ਕਰਾਰ ਦਿੱਤਾ | ਇਸ ਮੌਕੇ 'ਤੇ ਹਾਜ਼ਰ ਮੈਂਬਰ ਸਰਵਸ੍ਰੀ ਪਿ੍ੰ. ਇੰਦਰਜੀਤ ਸਿੰਘ ਵਾਸੂ, ਪ੍ਰੋ. ਪੀ.ਕੇ. ਬਾਂਸਲ, ਬ੍ਰਹਮ ਦੱਤ, ਐਚ.ਐਸ. ਛੱਤਵਾਲ, ਡਾ. ਹਰਮੇਲ ਸਿੰਘ, ਰਾਜਿੰਦਰ ਸਿੰਘ ਸੁਰਖਪੁਰੀਆ, ਹੁਕਮਤ ਰਾਏ, ਕੇ.ਪੀ. ਸਿਆਲ ਆਦਿ ਨੇ ਰਵਿੰਦਰ ਸਿੰਘ ਚੋਟ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਕਾਂਗਰਸ ਤੇ ਭਾਜਪਾ ਬਲੂ ਸਟਾਰ ਆਪੇ੍ਰਸ਼ਨ ਲਈ ਬਰਾਬਰ ਦੀਆਂ ਜ਼ਿੰਮੇਵਾਰ-ਸੰਧੂ ਅਗਲੀ ਖ਼ਬਰ ਗੁਰਦੁਆਰਾ ਝੰਡਾ ਸਾਹਿਬ ਚੱਕ ਪ੍ਰੇਮਾ ਵਿਖੇ ਗੁਰਤਾਗੱਦੀ ਦਿਵਸ ਮੌਕੇ ਧਾਰਮਿਕ ਦੀਵਾਨ ਸਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।