ਤਲਵੰਡੀ ਚੌਧਰੀਆਂ, 9 ਜੂਨ (ਪਰਸਨ ਲਾਲ ਭੋਲਾ)-ਜਦੋਂ ਸਿੱਖਾਂ ਦੇ ਸਰਵ ਉੱਚ ਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ 'ਤੇ ਹਮਲਾ ਕਰਵਾਉਣਾ ਸੀ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਨਾਲ ਸੀ | ਹੁਣ ਭਾਜਪਾ ਬਲੂ ਸਟਾਰ ਆਪੇ੍ਰਸ਼ਨ 'ਤੇ ਨਾਟਕ ਕਰ ਰਹੀ ਹੈ, ਜਦਕਿ 1984 ਵਿਚ ਭਾਜਪਾ ਨੇ ਇਸ ਦੀ ਮੰਗ ਕੀਤੀ ਸੀ | ਹਮਲੇ ਤੋਂ ਬਾਅਦ ਭਾਜਪਾ ਨੇ ਇਸ ਦੀ ਪ੍ਰਸ਼ੰਸਾ ਵੀ ਕੀਤੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਆਗੂ ਸ਼੍ਰੋਮਣੀ ਅਕਾਲੀ ਦਲ ਕੀਰਤਨ ਪਾਲ ਸਿੰਘ ਸੰਧੂ ਤੇ ਸੀਨੀਅਰ ਅਕਾਲੀ ਆਗੂ ਹਰਦਿਆਲ ਸਿੰਘ ਸੰਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੋਟਾਂ ਹਾਸਲ ਕਰਨ ਲਈ ਬਲੂ ਸਟਾਰ ਆਪੇ੍ਰਸ਼ਨ ਦੀ ਨਿੰਦਾ ਕਰ ਰਹੀ ਹੈ | ਕਾਂਗਰਸ ਤੇ ਭਾਜਪਾ ਬਲੂ ਸਟਾਰ ਆਪੇ੍ਰਸ਼ਨ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ 40 ਸਾਲ ਬਾਅਦ ਦਿਖਾਏ ਗਏ ਭਾਜਪਾ ਦੇ ਹਮਦਰਦੀ ਜਾਲ ਵਿਚ ਪੰਜਾਬੀਓ ਨਾ ਫਸੇਓ, ਭਾਜਪਾ ਕਾਂਗਰਸ ਨਾਲੋਂ ਜ਼ਿਆਦਾ ਖ਼ਤਰਨਾਕ ਹੈ | ਕਾਂਗਰਸ ਸਿੱਖਾਂ ਦੇ ਵਿਰੁੱਧ ਸੀ ਤੇ ਭਾਜਪਾ ਸਿੱਖ ਧਰਮ ਦੇ ਵਿਰੁੱਧ ਹੈ | ਇਸ ਲਈ ਸਾਵਧਾਨ ਰਹੋ |