31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕਨੈਕਟ ਬ੍ਰਾਡਬੈਂਡ ਕੰਪਨੀ ਵਲੋਂ ਆਨੰਦ ਕਾਲਜ ਦੇ ਦੋ ਵਿਦਿਆਥੀਆਂ ਦੀ ਨੌਕਰੀ ਲਈ ਚੋਣ

ਅਜੀਤ ਡੈਸਕ 10-06-2026
ਕਪੂਰਥਲਾ, 9 ਜੂਨ (ਵਿ.ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦੇ ਬੀ.ਟੈੱਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਪਾਸ ਆਊਟ ਬੈਚ ਦੇ ਦੋ ਹੋਣਹਾਰ ਵਿਦਿਆਰਥੀਆਂ ਨਤੀਸ਼ ਕੁਮਾਰ ਤੇ ਪ੍ਰਕਾਸ਼ ਕੁਮਾਰ ਦੀ ਉੱਘੀ ਟੈਲੀਕਾਮ ਕੰਪਨੀ ਕਨੈਕਟ ਬ੍ਰਾਡਬੈਂਡ ਨੇ ਨੌਕਰੀ ਲਈ ਚੋਣ ਕੀਤੀ ਹੈ | ਇਨ੍ਹਾਂ ਦੋਵਾਂ ਵਿਦਿਆਰਥੀਆਂ ਨੇ ਆਪਣੀ ਲਗਨ, ਮਿਹਨਤ ਅਤੇ ਨਿਰੰਤਰ ਯਤਨਾਂ ਦੇ ਦੰਮ 'ਤੇ ਇਸ ਸਖ਼ਤ ਮੁਕਾਬਲੇ ਵਾਲੀ ਪਲੇਸਮੈਂਟ ਡਰਾਈਵ ਵਿਚ ਸਫ਼ਲਤਾ ਹਾਸਲ ਕੀਤੀ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਨੌਕਰੀ ਲਈ ਚੁਣੇ ਗਏ ਕਾਲਜ ਦੇ ਦੋਵਾਂ ਵਿਦਿਆਰਥੀਆਂ ਨਤੀਸ਼ ਕੁਮਾਰ ਤੇ ਪ੍ਰਕਾਸ਼ ਕੁਮਾਰ ਦੀ ਇਸ ਸਫ਼ਲਤਾ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਕਾਲਜ ਦੀ ਪ੍ਰਬੰਧਕ ਨੇ ਹਮੇਸ਼ਾਂ ਵਿਦਿਆਰਥੀਆਂ ਨੂੰ ਬਿਹਤਰੀਨ ਕੈਰੀਅਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ | ਕਾਲਜ ਦੀ ਪ੍ਰਬੰਧਕ ਕਮੇਟੀ ਨੇ ਦੋਵਾਂ ਵਿਦਿਆਥੀਆਂ ਦੇ ਪੇਸ਼ਾਵਰ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ 'ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਪੀ.ਐਮ.ਐਸ.ਐਮ.ਏ. ਦੇ 10 ਸਾਲ ਪੂਰੇ ਹੋਣ 'ਤੇ ਸੀ.ਐਚ.ਸੀ. ਟਿੱਬਾ 'ਚ ਕਰਵਾਇਆ ਸਮਾਗਮ <br/> ਅਗਲੀ ਖ਼ਬਰ ਮੁੱਖ ਅਨਾਜ ਮੰਡੀ ਢਿਲਵਾਂ ਵਿਖੇ ਸੜਕਾਂ, ਬਿਜਲੀ ਦੀਆਂ ਨਵੀਆਂ ਲਾਈਨਾਂ ਤੇ ਹੋਰ ਸਰਬਪੱਖੀ ਵਿਕਾਸ ਜੰਗੀ ਪੱਧਰ 'ਤੇ ਆਰੰਭ-ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।