31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੀ.ਐਮ.ਐਸ.ਐਮ.ਏ. ਦੇ 10 ਸਾਲ ਪੂਰੇ ਹੋਣ 'ਤੇ ਸੀ.ਐਚ.ਸੀ. ਟਿੱਬਾ 'ਚ ਕਰਵਾਇਆ ਸਮਾਗਮ <br/>

ਅਜੀਤ ਡੈਸਕ 10-06-2026
ਤਲਵੰਡੀ ਚੌਧਰੀਆਂ, 9 ਜੂਨ (ਪਰਸਨ ਲਾਲ ਭੋਲਾ)-ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ (ਪੀ.ਐਮ.ਐਸ.ਐਮ.ਏ.) ਦੇ 10 ਸਾਲ ਪੂਰੇ ਹੋਣ ਮੌਕੇ ਅੱਜ ਸੀ.ਐਚ.ਸੀ. ਟਿੱਬਾ ਵਿਖੇ ਸਰਬਰਿੰਦਰ ਸਿੰਘ ਸੇਠੀ ਦੀ ਅਗਵਾਈ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਏ.ਐਨ.ਸੀ. ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਗਰਭਵਤੀ ਮਹਿਲਾਵਾਂ ਨੇ ਭਾਗ ਲਿਆ ਤੇ ਆਪਣੀ ਸਿਹਤ ਜਾਂਚ ਕਰਵਾਈ | ਕੈਂਪ ਦੌਰਾਨ ਗਰਭਵਤੀ ਮਹਿਲਾਵਾਂ ਨੂੰ ਮੁਫ਼ਤ ਸਿਹਤ ਜਾਂਚ, ਮੁਫ਼ਤ ਲੈਬ ਟੈੱਸਟ, ਮੁਫ਼ਤ ਦਵਾਈਆਂ ਤੇ ਸਿਹਤ ਸਲਾਹ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ | ਨਾਲ ਹੀ ਹਾਈ ਰਿਸਕ ਪ੍ਰੈਗਨੈਂਸੀ ਦੀ ਪਹਿਚਾਣ ਕਰਕੇ ਲੋੜ ਅਨੁਸਾਰ ਅਗਲੀਆਂ ਸਿਹਤ ਸੇਵਾਵਾਂ ਤੇ ਰੈਫਰਲ ਸਬੰਧੀ ਜਾਣਕਾਰੀ ਵੀ ਦਿੱਤੀ ਗਈ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸੇਠੀ ਨੇ ਕਿਹਾ ਕਿ ਇਸ ਅਭਿਆਨ ਦਾ ਉਦੇਸ਼ ਹਰ ਗਰਭਵਤੀ ਮਹਿਲਾ ਤੱਕ ਸਿਹਤ ਸੇਵਾਵਾਂ ਪਹੁੰਚਾਉਣਾ, ਸਮੇਂ ਸਿਰ ਜਾਂਚ ਯਕੀਨੀ ਬਣਾਉਣਾ ਤੇ ਹਾਈ ਰਿਸਕ ਪ੍ਰੈਗਨੈਂਸੀ ਦੀ ਜਲਦੀ ਪਹਿਚਾਣ ਕਰਨਾ ਹੈ | ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ, ਮੈਡੀਕਲ ਅਫ਼ਸਰਾਂ, ਏ.ਐਨ.ਐਮ., ਆਸ਼ਾ ਵਰਕਰਾਂ ਤੇ ਹੋਰ ਸਟਾਫ਼ ਵਲੋਂ ਸਰਗਰਮ ਭਾਗੀਦਾਰੀ ਨਿਭਾਈ ਗਈ |


ਪਿਛਲੀ ਖ਼ਬਰ ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਕਨੈਕਟ ਬ੍ਰਾਡਬੈਂਡ ਕੰਪਨੀ ਵਲੋਂ ਆਨੰਦ ਕਾਲਜ ਦੇ ਦੋ ਵਿਦਿਆਥੀਆਂ ਦੀ ਨੌਕਰੀ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।