28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪ੍ਰਤਾਪ ਫਿਟਨੈੱਸ ਜਿੰਮ ਭੁਲੱਥ 'ਚ ਬੈਂਚ ਪੈੱ੍ਰਸ ਮੁਕਾਬਲੇ ਕਰਵਾਏ

ਅਜੀਤ ਡੈਸਕ 11-06-2026
ਭੁਲੱਥ, 10 ਜੂਨ (ਮੇਹਰ ਚੰਦ ਸਿੱਧੂ)-ਸਿਹਤਮੰਦ ਰਹਿਣ ਵਾਸਤੇ ਸਰੀਰਕ ਕਸਰਤ ਬਹੁਤ ਜ਼ਰੂਰੀ, ਇਸ ਕਰਕੇ ਹਰੇਕ ਨੂੰ ਆਪਣੀ ਚੰਗੀ ਤੰਦਰੁਸਤ ਸਿਹਤ ਰੱਖਣ ਲਈ ਜਾਗਰੂਕ ਹੋਣਾ ਚਾਹੀਦਾ ਹੈ | ਇਹ ਪ੍ਰਗਟਾਵਾ ਕਰਦਿਆਂ ਐੱਸ.ਐੱਚ.ਓ. ਭੁਲੱਥ ਬਿਕਰਮਜੀਤ ਸਿੰਘ ਚੌਹਾਨ ਵੱਲੋਂ ਪ੍ਰਤਾਪ ਜਿੰਮ ਭੁਲੱਥ ਵਿਚ ਬੈਚ ਪੈੱ੍ਰਸ ਮੁਕਾਬਲਿਆਂ ਦੌਰਾਨ ਸ਼ਿਰਕਤ ਕਰਦਿਆਂ ਕਿਹਾ | ਉਨ੍ਹਾਂ ਕਿਹਾ ਕਿ ਅੱਜ ਦੇ ਅਜੋਕੇ ਯੁੱਗ ਅੰਦਰ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਲਈ ਸਰੀਰਕ ਕਸਰਤ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਰੀਰਕ ਫਿਟਨੈੱਸ ਕਾਇਮ ਰੱਖਣ ਲਈ ਜਿੰਮ, ਕਸਰਤ, ਯੋਗਾ, ਚੰਗੀ ਖ਼ੁਰਾਕ ਤੇ ਖੇਡਾਂ ਵੱਲ ਨੌਜਵਾਨਾਂ ਨੂੰ ਪ੍ਰੇਰਿਤ ਹੋਣਾ ਚਾਹੀਦਾ ਹੈ | ਬੈਂਚ ਪੈੱ੍ਰਸ ਮੁਕਾਬਲੇ ਪ੍ਰਤਾਪ ਫਿਟਨੈਂਸ ਜਿੰਮ ਦੇ ਮਾਲਕ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੌਕੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਬਾਡੀ ਬਿਲਡਰਜ਼ ਨੌਜਵਾਨਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੋਤੀ ਘੁੰਮਣ, ਜਿੰਦਰ ਘੋਤੜਾ, ਗੋਲਡੀ ਭਾਜੀ, ਰਾਹੁਲ ਮਿੱਠੂ, ਮੋਹਿਤ ਐਕਸੈਸ ਬੈਂਕ, ਗੋਪੀ ਟਰੇਨਰ, ਵਿੱਕੀ ਪੰਡੋਰੀ, ਰਾਜਾ ਪੰਡੋਰੀ, ਕਰਨ, ਸ਼ੀਲੂ, ਆਕਾਸ਼ ਰਾਜਪੁਰ, ਰੋਬਿਨ ਰਾਜਪੁਰ, ਸ਼ਾਮ, ਰਾਜਨ ਹਰਸ਼ ਪੰਡੋਰੀ, ਕਮਲ ਭਗਵਾਨਪੁਰ, ਯੁਵਰਾਜ ਮਰਵਾਹਾ, ਅਰਮਾਨ, ਲਵਪ੍ਰੀਤ, ਗੋਪੀ, ਸੌਰਵ ਰਾਜਪੁਰ, ਸਚਿਨ ਲਿੱਟਾ, ਜਸਵਿੰਦਰ ਰਾਏਪੁਰ ਪੀਰ ਬਖਸ਼ ਵਾਲਾ, ਸ਼ੁੱਭ ਪਡੋਰੀ, ਗੁਰਪ੍ਰੀਤ ਸਿੰਘ ਪੰਡੋਰੀ, ਅਨਮੋਲ ਪੰਡੋਰੀ, ਹਾਤਿਸ਼ ਸਹਿਗਲ, ਆਕਾਸ਼ ਖੈਰਾਬਾਦ, ਤਰੁਨ ਬੱਬਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਆਨੰਦ ਪਬਲਿਕ ਸਕੂਲ ਦੇ ਅਧਿਆਪਕਾਂ ਵਲੋਂ ਮਨੋਰੰਜਕ ਸੈਰ ਦੌਰਾਨ ਵੱਖ-ਵੱਖ ਸਥਾਨਾ ਦਾ ਦੌਰਾ ਅਗਲੀ ਖ਼ਬਰ ਡੀ.ਸੀ. ਸਹੂਲਤਾਂ ਤੋਂ ਸੱਖਣੀ ਜ਼ਿਲ੍ਹਾ ਗੁਰੂ ਨਾਨਕ ਲਾਇਬ੍ਰੇਰੀ ਵੱਲ ਵੀ ਧਿਆਨ ਦੇਣ-ਡਾ. ਹਰਭਜਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।