28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਆਨੰਦ ਪਬਲਿਕ ਸਕੂਲ ਦੇ ਅਧਿਆਪਕਾਂ ਵਲੋਂ ਮਨੋਰੰਜਕ ਸੈਰ ਦੌਰਾਨ ਵੱਖ-ਵੱਖ ਸਥਾਨਾ ਦਾ ਦੌਰਾ

ਅਜੀਤ ਡੈਸਕ 11-06-2026
ਕਪੂਰਥਲਾ, 10 ਜੂਨ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਅਧਿਆਪਕਾਂ ਨੇ ਮਨੋਰੰਜਕ ਸੈਰ ਦੌਰਾਨ ਚੰਡੀਗੜ੍ਹ ਵਿਚ ਛੱਤਬੀੜ ਚਿੜੀਆ ਘਰ, ਮਾਤਾ ਮਨਸਾ ਦੇਵੀ ਮੰਦਿਰ, ਸੁਖਨਾ ਝੀਲ ਦਾ ਦੌਰਾ ਕੀਤਾ | ਇਸ ਦੌਰੇ ਨਾਲ ਜਿੱਥੇ ਅਧਿਆਪਕਾਂ ਵਿਚ ਨਵੀਂ ਊਰਜਾ ਸੰਚਾਰ ਕੀਤਾ ਉੱਥੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਖ਼ੁਸ਼ੀ ਦਾ ਅਨੁਭਵ ਵੀ ਹੋਇਆ | ਸਕੂਲ ਦੀ ਗਤੀਵਿਧੀ ਇੰਚਾਰਜ ਨੇਹਾ ਜੋਸ਼ੀ ਦੀ ਦੇਖ ਰੇਖ ਹੇਠ ਸੰਜੀਵ ਸ਼ਰਮਾ, ਮੋਨਿਕਾ ਸ਼ਰਮਾ, ਬਬਿਤਾ ਠਾਕਰ, ਰੇਨੂੰ ਤੇਜੀ, ਰਮਨ ਸੋਇਨ ਆਦਿ ਸਕੂਲ ਦੇ ਅਧਿਆਪਕਾਂ ਨੇ ਖ਼ਰੀਦਦਾਰੀ ਦਾ ਵੀ ਆਨੰਦ ਮਾਣਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਡਾਇਰੈਕਟਰ ਰੁਚੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ, ਉਪ ਪਿੰ੍ਰਸੀਪਲ ਡਾ. ਦੀਪਕ ਅਰੋੜਾ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਅਧਿਆਪਕਾਂ ਨੂੰ ਸਮੇਂ-ਸਮੇਂ ਅਜਿਹੇ ਮੌਕੇ ਦਿੱਤੇ ਜਾਣ ਜਿਨ੍ਹਾਂ ਵਿਚ ਉਹ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰ ਸਕਣ ਤੇ ਉਹ ਆਪਣੇ ਸਾਥੀਆਂ ਨਾਲ ਵਧੀਆ ਰਿਸ਼ਤੇ ਬਣਾਉਣ | ਉਨ੍ਹਾਂ ਕਿਹਾ ਕਿ ਅਜਿਹੀ ਮਨੋਰੰਜਕ ਸੈਰ ਸਕੂਲ ਵਿਚ ਸਕਾਰਆਤਮਕ ਮਾਹੌਲ ਬਣਾਉਣ ਲਈ ਸਹਾਇਕ ਸਾਬਤ ਹੁੰਦੀ ਹੈ | ਸੈਰ 'ਤੇ ਗਏ ਅਧਿਆਪਕਾਂ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਰਾਮਗੜ੍ਹੀਆ ਭਲਾਈ ਬੋਰਡ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਪ੍ਰਤਾਪ ਫਿਟਨੈੱਸ ਜਿੰਮ ਭੁਲੱਥ 'ਚ ਬੈਂਚ ਪੈੱ੍ਰਸ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।