ਸੁਲਤਾਨਪੁਰ ਲੋਧੀ, 10 ਜੂਨ (ਥਿੰਦ)-ਮੁੱਖ ਮੰਤਰੀ ਦਫ਼ਤਰ ਚੰਡੀਗੜ੍ਹ ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਠੱਟਾ ਨਵਾਂ ਦੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੂੰ ਰਾਮਗੜ੍ਹੀਆ ਭਲਾਈ ਬੋਰਡ ਕਪੂਰਥਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਇਸ ਅਹੁਦੇ 'ਤੇ ਨਿਯੁਕਤੀ ਹੋਣ ਤੋਂ ਬਾਅਦ ਹਲਕਾ ਸੁਲਤਾਨਪੁਰ ਲੋਧੀ ਦੇ ਸਮੁੱਚੇ ਆਪ ਵਰਕਰਾਂ, ਪੰਚਾਂ-ਸਰਪੰਚਾਂ ਅਤੇ ਰਾਮਗੜ੍ਹੀਆ ਬਿਰਾਦਰੀ ਵਿਚ ਖ਼ੁਸ਼ੀ ਦੀ ਲਹਿਰ ਹੈ | ਆਪਣੀ ਨਿਯੁਕਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਤਰੁਣਦੀਪ ਸਿੰਘ ਸੌਂਦ, ਹਲਕਾ ਇੰਚਾਰਜ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਅਹੁਦੇ 'ਤੇ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਦਿਆਂ ਸੇਵਾ ਕਰਨਗੇ | ਉਨ੍ਹਾਂ ਨੇ ਕਿਹਾ ਕਿ ਉਹ ਰਾਮਗੜ੍ਹੀਆ ਬਿਰਾਦਰੀ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ | ਸਰਪੰਚ ਸੌਂਦ ਦੀ ਨਿਯੁਕਤੀ ਤੇ ਸੀਨੀਅਰ ਆਪ ਆਗੂ ਜਸਵਿੰਦਰ ਕੌਰ ਟਿੱਬਾ, ਸਾਬਕਾ ਸਰਪੰਚ ਗੁਰਵਿੰਦਰ ਕੌਰ, ਬਿਕਰਮ ਸਿੰਘ ਉੱਚਾ,ਦਿਲਪ੍ਰੀਤ ਸਿੰਘ ਟੋਡਰਵਾਲ, ਜਸਕੰਵਲ ਸਿੰਘ, ਲਵਪ੍ਰੀਤ ਸਿੰਘ ਪੀ.ਏ., ਸੁਖਦੇਵ ਸਿੰਘ ਐੱਸ.ਡੀ.ਓ., ਸਵਰਨ ਸਿੰਘ ਦੋਹਾ ਕਤਰ, ਆਪ ਆਗੂ ਲਖਬੀਰ ਸਿੰਘ ਠੱਟਾ, ਚਰਨਜੀਤ ਸਿੰਘ ਮੋਮੀ ਟਰੇਡ ਵਾਲੇ, ਐਡਵੋਕੇਟ ਬਲਵਿੰਦਰ ਸਿੰਘ ਮੋਮੀ , ਪ੍ਰੋ. ਬਲਬੀਰ ਸਿੰਘ ਮੋਮੀ,ਦਲਜੀਤ ਸਿੰਘ ਲਾਡੀ, ਜਸਵੰਤ ਸਿੰਘ ਜੱਸਾ, ਮਾਸਟਰ ਮਹਿੰਗਾ ਸਿੰਘ, ਹਰਪ੍ਰੀਤ ਸਿੰਘ ਸ਼ਾਹ, ਦਲਜੀਤ ਸਿੰਘ ਥਿੰਦ, ਪਲਵਿੰਦਰ ਸਿੰਘ, ਸਰਪੰਚ ਗੁਰਬਚਨ ਸਿੰਘ ਬੂਲਪੁਰ, ਸਰਪੰਚ ਮਨਜੀਤ ਸਿੰਘ ਖੀਰਾਂਵਾਲੀ, ਬਲਬੀਰ ਸਿੰਘ ਬੀਰਾ, ਲਵਪ੍ਰੀਤ ਸਿੰਘ ਰਾਜਾ, ਗੁਲਜ਼ਾਰ ਸਿੰਘ ਮੋਮੀ, ਸੰਤੋਖ ਸਿੰਘ ਬਾਵਾ, ਪਿਆਰਾ ਸਿੰਘ ਮੋਮੀ, ਲਾਡੀ ਦੇਵਗਣ, ਨੰਬਰਦਾਰ ਸੁਖਦੇਵ ਸਿੰਘ, ਸਰਪੰਚ ਬਲਜਿੰਦਰ ਸਿੰਘ ਪਾਲਾ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |