20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪ੍ਰਵਾਸੀ ਭਾਰਤੀ ਵੀ ਚਾਹੁੰਦੇ ਹਨ ਕਿ ਪੰਜਾਬ ਵਿਚ ਦੁਬਾਰਾ ਤਜਰਬੇਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ-ਧਰਮਿੰਦਰ ਟੋਨੀ

ਅਜੀਤ ਡੈਸਕ 12-06-2026
ਫਗਵਾੜਾ, 11 ਜੂਨ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹਿੰਦੂ-ਸਿੱਖ ਏਕਤਾ ਅਤੇ ਰਿਕਾਰਡ ਤੋੜ ਵਿਕਾਸ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਦੇ ਨਾਲ ਹੀ ਪ੍ਰਵਾਸੀ ਭਾਰਤੀ ਵੀ ਚਾਹੁੰਦੇ ਹਨ ਕਿ ਤਜਰਬੇਕਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਆਪਣੀ ਸਰਕਾਰ ਦੁਬਾਰਾ ਸਥਾਪਿਤ ਕਰੇ ਅਤੇ ਇਹ ਯਕੀਨੀ ਬਣਾਏ ਕਿ ਪੰਜਾਬ ਪਹਿਲਾਂ ਵਾਂਗ ਆਪਣੀ ਤਰੱਕੀ ਜਾਰੀ ਰੱਖੇ | ਇਹ ਗੱਲ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਲੰਡਨ ਦੀ ਆਪਣੀ ਫੇਰੀ ਦੌਰਾਨ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਦਿਆਂ ਕਹੀ | ਆਪਣੀ ਫੇਰੀ ਦੌਰਾਨ ਟੋਨੀ ਨੇ ਲੰਡਨ ਗ੍ਰੈਵਜੈਂਟ ਦੇ ਡਿਪਟੀ ਮੇਅਰ ਬਲਜੀਤ ਸਿੰਘ ਹੈਰੀ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਲੰਡਨ ਪਹੁੰਚਣ ਤੇ ਟੋਨੀ ਦਾ ਲੰਡਨ ਗ੍ਰੈਵਜੈਂਟ ਦੇ ਡਿਪਟੀ ਮੇਅਰ ਬਲਜੀਤ ਸਿੰਘ ਹੈਰੀ ਨੇ ਨਿੱਘਾ ਸਵਾਗਤ ਕੀਤਾ ਅਤੇ ਪੰਜਾਬ ਦੀ ਰਾਜਨੀਤਿਕ ਸਥਿਤੀ ਤੇ ਚਰਚਾ ਕੀਤੀ | ਡਿਪਟੀ ਮੇਅਰ ਬਲਜੀਤ ਸਿੰਘ ਹੈਰੀ ਨੇ ਟੋਨੀ ਨੂੰ ਦੱਸਿਆ ਕਿ ਇਹ ਸੱਚ ਹੈ ਕਿ ਬਹੁਤ ਸਾਰੇ ਪ੍ਰਵਾਸੀ ਭਾਰਤੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿਚ ਵਾਪਸੀ ਦਾ ਸਮਰਥਨ ਕਰਦੇ ਹਨ | ਪ੍ਰਵਾਸੀ ਭਾਰਤੀ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਭਾਈਚਾਰਕ ਬੰਧਨਾਂ ਨੂੰ ਬਣਾਈ ਰੱਖਣ ਲਈ ਇੱਕ ਮੁੱਖ ਰਾਜਨੀਤਿਕ ਆਵਾਜ਼ ਵਜੋਂ ਵੇਖਦਾ ਹੈ | ਟੋਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਜਿਸਨੇ ਹਮੇਸ਼ਾ ਲੋਕਾਂ ਦੇ ਹਿਤਾਂ ਦੀ ਰੱਖਿਆ ਕੀਤੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋਣ ਅਤੇ ਪੰਜਾਬ ਦੇ ਹਿਤਾਂ ਲਈ ਆਪਣੀ ਆਵਾਜ਼ ਬੁਲੰਦ ਕਰਨ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ | ਇਸ ਮੌਕੇ ਰਮਨਦੀਪ ਸਿੰਘ ਢਿੱਲੋਂ, ਬਰਗਿੰਬਮ, ਕਿ੍ਸ਼ਨ ਸਹਿਦੇਵ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਘਰਾਟੀਆਂ ਜਠੇਰਿਆਂ ਦੀ ਗਰਮ ਰੁੱਤ ਮੇਲ 21 ਜੂਨ ਨੂੰ ਅਗਲੀ ਖ਼ਬਰ ਦਰਬਾਰ ਬਾਬਾ ਮਲੰਗ ਸ਼ਾਹ ਦਾ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ 17 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।