20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਭੁਲੱਥ 'ਚ ਬਾਬਾ ਨੌਬਤ ਸ਼ਾਹ ਵਲੀ ਦੀ ਦਰਗਾਹ ਸ਼ਰੀਫ਼ 'ਤੇ ਸਾਲਾਨਾ ਉਰਸ ਮੁਬਾਰਕ ਮੇਲਾ 18 ਜੂਨ ਨੂੰ

ਅਜੀਤ ਡੈਸਕ 12-06-2026
ਭੁਲੱਥ, 11 ਜੂਨ (ਮੇਹਰ ਚੰਦ ਸਿੱਧੂ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਨੌਬਤ ਸ਼ਾਹ ਵਲੀ ਦੀ ਦਰਗਾਹ ਸ਼ਰੀਫ਼ (ਥਾਣਾ ਵਾਲਾ ਪੀਰ) 'ਤੇ ਸਾਲਾਨਾ ਉਰਸ ਮੁਬਾਰਕ ਜੋੜ ਮੇਲਾ 18 ਜੂਨ ਨੂੰ ਬੜੀ ਧੂਮਧਾਮ ਤੇ ਸ਼ਰਧਾ ਪੂਰਵਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਮੇਲਾ ਪ੍ਰਬੰਧਕ ਤੇ ਦਰਗਾਹ ਸ਼ਰੀਫ਼ ਦੇ ਮੁੱਖ ਸੇਵਾਦਾਰ ਬਾਬਾ ਮਨਜ਼ੂਰ ਮੁਹੰਮਦ ਤੇ ਬਾਬਾ ਸੁੱਚਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਮੇਲੇ ਦੀਆਂ ਰੌਣਕਾਂ ਵਧਾਉਣ ਲਈ ਪ੍ਰਸਿੱਧ ਕਲਾਕਾਰ ਰਣਜੀਤ ਬਾਵਾ, ਐਲਕਸ ਕੋਟੀ, ਤੇ ਪ੍ਰਸਿੱਧ ਕੱਵਾਲ ਵਿਕਰਮ ਵਿੱਕੀ ਆਪਣੇ ਸੂਫੀ ਕਲਾਮ ਰਾਹੀਂ ਤੇ ਪ੍ਰਸਿੱਧ ਗਾਇਕੀ ਰਾਹੀਂ ਹਾਜ਼ਰੀ ਲਗਵਾਉਣਗੇ | ਸਟੇਜ ਸੰਚਾਲਕ ਦੀ ਭੂਮਿਕਾ ਇਲਾਕੇ ਦੇ ਪ੍ਰਸਿੱਧ ਐਂਕਰ ਬਲਦੇਵ ਸਿੱਧੂ ਨਿਭਾਉਣਗੇ | ਹੋਰਨਾਂ ਤੋਂ ਇਲਾਵਾ ਮੇਲੇ ਦੌਰਾਨ ਮੋਹਤਵਾਰ, ਪਤਵੰਤੇ ਤੇ ਨਾਮਵਾਰ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਫਗਵਾੜਾ ਦੀ ਦਾਣਾ ਮੰਡੀ ਵਿਖੇ 13 ਜੂਨ ਨੂੰ ਹੋਵੇਗਾ ਬੇਗ਼ਮਪੁਰਾ ਪੰਥਕ ਇਕੱਠ ਅਗਲੀ ਖ਼ਬਰ ਘਰਾਟੀਆਂ ਜਠੇਰਿਆਂ ਦੀ ਗਰਮ ਰੁੱਤ ਮੇਲ 21 ਜੂਨ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।