20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਫਗਵਾੜਾ ਦੀ ਦਾਣਾ ਮੰਡੀ ਵਿਖੇ 13 ਜੂਨ ਨੂੰ ਹੋਵੇਗਾ ਬੇਗ਼ਮਪੁਰਾ ਪੰਥਕ ਇਕੱਠ

ਅਜੀਤ ਡੈਸਕ 12-06-2026
ਫਗਵਾੜਾ, 11 ਜੂਨ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵੱਲੋਂ ਜੈ ਭੀਮ ਟੀਮ ਪੰਜਾਬ ਦੇ ਸਹਿਯੋਗ ਨਾਲ ਫਗਵਾੜਾ ਦੀ ਦਾਣਾ ਮੰਡੀ ਵਿਖੇ 13 ਜੂਨ ਨੂੰ ਕਰਵਾਏ ਜਾ ਰਹੇ ਬੇਗ਼ਮਪੁਰਾ ਪੰਥਕ ਇਕੱਠ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਦਲ ਦੇ ਮੁੱਖ ਬੁਲਾਰੇ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਜੱਖੂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ | ਡਾ. ਜੱਖੂ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੀ ਸਮੁੱਚੀ ਟੀਮ ਅਤੇ ਜੈ ਭੀਮ ਟੀਮ ਪੰਜਾਬ ਦੇ ਅਹੁਦੇਦਾਰ ਤੇ ਵਰਕਰ ਵੱਡੀ ਗਿਣਤੀ ਵਿਚ ਪਹੁੰਚਣਗੇ | ਉਨ੍ਹਾਂ ਦੱਸਿਆ ਕਿ ਸਮਾਗਮ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ. ਸਿਮਰਨਜੀਤ ਸਿੰਘ ਮਾਨ ਬੇਗ਼ਮਪੁਰਾ ਪੰਥਕ ਖ਼ਾਲਸਾ ਲਹਿਰ ਦਾ ਆਗਾਜ਼ ਕਰਨਗੇ |
ਪਿਛਲੀ ਖ਼ਬਰ ਮੰਡੀਆਂ ਵਿਚ ਮੱਕੀ ਦੀ ਫ਼ਸਲ ਦੀ ਵੱਡੇ ਪੱਧਰ 'ਤੇ ਆਮਦ ਮਜ਼ਦੂਰਾਂ ਦੀ ਘਾਟ ਤੋਂ ਆੜ੍ਹਤੀਏ ਪ੍ਰੇਸ਼ਾਨ, ਕਿਸਾਨ ਖ਼ੁਸ਼ ਦੇਖੇ... ਅਗਲੀ ਖ਼ਬਰ ਭੁਲੱਥ 'ਚ ਬਾਬਾ ਨੌਬਤ ਸ਼ਾਹ ਵਲੀ ਦੀ ਦਰਗਾਹ ਸ਼ਰੀਫ਼ 'ਤੇ ਸਾਲਾਨਾ ਉਰਸ ਮੁਬਾਰਕ ਮੇਲਾ 18 ਜੂਨ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।