13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਜਾਅਲੀ ਕਾਗ਼ਜ਼ਾਤ ਸਹਾਰੇ ਜ਼ਮਾਨਤ ਕਰਵਾਉਣ ਦੇ ਦੋਸ਼ ਹੇਠ ਚਾਰ ਵਿਰੁੱਧ ਕੇਸ ਦਰਜ

ਅਜੀਤ ਡੈਸਕ 18-06-2026

ਕਪੂਰਥਲਾ, 17 ਜੂਨ (ਸਡਾਨਾ)-ਜਾਅਲੀ ਕਾਗ਼ਜ਼ਾਤ ਸਹਾਰੇ ਜ਼ਮਾਨਤ ਕਰਵਾਉਣ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਮਾਨਯੋਗ ਜੱਜ ਦੇ ਰੀਡਰ ਅਮਰ ਬਹਾਦਰ ਨੇ ਦੱਸਿਆ ਕਿ ਕਥਿਤ ਦੋਸ਼ੀ ਰਸ਼ਪਾਲ ਸਿੰਘ ਦੀ ਜ਼ਮਾਨਤ ਕਰਵਾਉਣ ਲਈ ਸਰਬਜੀਤ ਸਿੰਘ, ਜਗਤਾਰ ਸਿੰਘ ਵਾਸੀਆਨ ਖੀਰਾਂਵਾਲੀ ਤੇ ਲਾਲ ਸਿੰਘ ਵਾਸੀ ਸੁਲਤਾਨਪੁਰ ਲੋਧੀ ਨੇ ਜਾਅਲੀ ਕਾਗ਼ਜ਼ਾਤ ਅਦਾਲਤ ਵਿਚ ਜਮ੍ਹਾ ਕਰਵਾਏ ਤੇ ਰਸ਼ਪਾਲ ਸਿੰਘ ਦੀ ਜ਼ਮਾਨਤ ਦਾ ਬੌਂਡ ਭਰਿਆ | ਕਾਗ਼ਜ਼ਾਤ ਦੀ ਜਾਂਚ ਉਪਰੰਤ ਗਲਤ ਪਾਏ ਜਾਣ ‘ਤੇ ਸਦਰ ਪੁਲਿਸ ਨੇ ਸਰਬਜੀਤ ਸਿੰਘ, ਜਗਤਾਰ ਸਿੰਘ, ਲਾਲ ਸਿੰਘ ਤੇ ਰਸ਼ਪਾਲ ਸਿੰਘ ਵਿਰੁੱਧ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਜਗਦੀਸ਼ ਕੁਮਾਰ ਵਲੋਂ ਕੀਤੀ ਜਾ ਰਹੀ ਹੈ |
ਚੋਰੀ ਦੇ ਮੋਟਰਸਾਈਕਲ ਸਮੇਤ ਇਕ ਗਿ੍ਫ਼ਤਾਰ

ਕਪੂਰਥਲਾ, 17 ਜੂਨ (ਸਡਾਨਾ)-ਸਿਟੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਬਲਜੀਤ ਸਿੰਘ ਵਾਸੀ ਨਿਊ ਪੁਲਿਸ ਲਾਈਨ ਨੇੜੇ ਪਟਵਾਰ ਖਾਨਾ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਮੋਟਰਸਾਈਕਲ ‘ਤੇ ਆਪਣੇ ਕੁਆਰਟਰ ਆਇਆ ਤੇ ਮੋਟਰਸਾਈਕਲ ਰੋਜ਼ਾਨਾ ਦੀ ਤਰ੍ਹਾਂ ਕੁਆਰਟਰ ਦੇ ਬਾਹਰ ਖੜ੍ਹਾ ਕਰ ਦਿੱਤਾ, ਜਦੋਂ ਉਸ ਨੇ ਸਵੇਰੇ ਦੇਖਿਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ | ਭਾਲ ਕਰਨ ‘ਤੇ ਪਤਾ ਲੱਗਾ ਕਿ ਉਸ ਦਾ ਮੋਟਰਸਾਈਕਲ ਦੀਪਕ ਸਿੰਘ ਵਾਸੀ ਮੁਰਾਦਪੁਰ ਨੇ ਚੋਰੀ ਕੀਤਾ ਹੈ | ਜਿਸ ‘ਤੇ ਸਿਟੀ ਪੁਲਿਸ ਨੇ ਉਕਤ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰਨ ਉਪਰੰਤ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ |
ਗੁਆਂਢੀ ਦੀ ਕੁੱਟਮਾਰ ਕਰਨ ਸੰਬੰਧੀ ਤਿੰਨ ਖ਼ਿਲਾਫ਼ ਕੇਸ ਦਰਜ
ਫਗਵਾੜਾ, 17 ਜੂਨ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਸੀ.ਆਰ.ਪੀ. ਕਾਲੋਨੀ ਵਿਖੇ ਗੁਆਂਢੀ ਵੱਲੋਂ ਹੀ ਗੁਆਂਢੀ ਦੀ ਕੁੱਟਮਾਰ ਕਰਨ ਦੇ ਸਬੰਧ ‘ਚ ਸਿਟੀ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਹਰੀ ਪ੍ਰਸ਼ਾਦ ਪੁੱਤਰ ਧੰਨ ਰਾਜ ਵਾਸੀ ਸੀਆਰਪੀ ਕਾਲੋਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਆਪਣੇ ਘਰ ‘ਚ ਆਪਣੀ ਪਤਨੀ ਤੇ ਬੱਚਿਆਂ ਨਾਲ ਮੌਜੂਦ ਸੀ ਤਾਂ ਉਸਦੇ ਗੁਆਂਢੀ ਆਏ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ ਤੇ ਉਸਦੀ ਕੁੱਟਮਾਰ ਕੀਤੀ ਤੇ ਉਸਦੀ ਉਂਗਲੀ ਵੀ ਵੱਢ ਦਿੱਤੀ | ਜਿਸ ਸਬੰਧ ‘ਚ ਪੁਲਿਸ ਨੇ ਹਰਮਨ ਪੁੱਤਰ ਅਮਰਜੀਤ, ਅਮਰਜੀਤ, ਗੁਰਪ੍ਰੀਤ ਪਤਨੀ ਅਮਰਜੀਤ ਵਾਸੀਆਨ ਐਮ.ਆਈ ਕੁਆਟਰ ਸੀ.ਆਰ.ਪੀ ਕਾਲੋਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |

ਪਿਛਲੀ ਖ਼ਬਰ ਅਮਰੀਕਾ ਨੂੰ ਭਾਰਤ ਦੀ ਤਰੱਕੀ ਰੜਕਦੀ ਹੈ : ਸੰਤ ਸੀਚੇਵਾਲ ਅਗਲੀ ਖ਼ਬਰ ਲੜਕੀਆਂ ਨੂੰ ਵਰਗਲਾ ਕੇ ਲੈ ਜਾਣ ਸੰਬੰਧੀ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।