13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਬਸਪਾ ਆਗੂਆਂ ਨੇ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

ਅਜੀਤ ਡੈਸਕ 18-06-2026


ਕਪੂਰਥਲਾ, 12 ਜੂਨ (ਸਡਾਨਾ)-ਬਸਪਾ ਦੀ ਮੀਟਿੰਗ ਮੁਹੱਲਾ ਜੱਟਪੁਰਾ ਵਿਖੇ ਹੋਈ | ਜਿਸ ਵਿਚ ਪੰਜਾਬ ਦੇ ਜਨਰਲ ਸਕੱਤਰ ਤਰਸੇਮ ਥਾਪਰ ਤੇ ਸੂਬਾ ਸਕੱਤਰ ਹਰਿੰਦਰ ਸ਼ੀਤਲ ਤੇ ਰਕੇਸ਼ ਕੁਮਾਰ ਦਾਤਾਰਪੁਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਮੌਕੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਸਪਾ ਆਗੂਆਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਸਰਕਾਰ ਦੇ ਮਾੜੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਇਸਤੋਂ ਪਹਿਲਾਂ ਬਸਪਾ ਆਗੂਆਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ | ਆਗੂਆਂ ਨੇ ਕਿਹਾ ਕਿ ਆਏ ਦਿਨ ਸੂਬੇ ਅੰਦਰ ਗੋਲੀਆਂ ਚੱਲ ਰਹੀਆਂ ਹਨ, ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ ਤੇ ਸਭ ਕੁੱਝ ਸਰਕਾਰ ਦੇ ਹੱਥੋਂ ਬਾਹਰ ਹੋ ਚੁੱਕਾ ਹੈ | ਬਸਪਾ ਆਗੂਆਂ ਨੇ ਜਿੱਥੇ ਪਾਵਰਕਾਮ ਦੇ ਮਾੜੇ ਹਲਾਤਾਂ ਦਾ ਮੁੱਦਾ ਚੁੱਕਿਆ ਉੱਥੇ ਨਾਲ ਹੀ ਬੇਰੁਜ਼ਗਾਰ ਲਾਈਨਮੈਨਾਂ ਉੱਪਰ ਕੀਤੇ ਲਾਠੀਚਾਰਜ ਦੀ ਨਿੰਦਾ ਕੀਤੀ | ਰੋਸ ਮਾਰਚ ਉਪਰੰਤ ਬਸਪਾ ਆਗੂਆਂ ਨੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਮੰਗ ਪੱਤਰ ਵੀ ਦਿੱਤਾ | ਇਸ ਮੌਕੇ ਲੇਖ ਰਾਜ, ਜਮਾਲਪੁਰੀ, ਸੁਖਦੇਵ ਸਿੰਘ, ਸੁਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਸਿੰਘ, ਦੇਸ ਰਾਜ, ਸਰਬਜੀਤ ਸਿੰਘ, ਮਲਕੀਅਤ ਸਿੰਘ, ਬਿੰਦਰ ਮਸੀਹ, ਕਿਰਪਾਲ ਸਿੰਘ, ਗੁਰਜੀਤ ਸਿੰਘ, ਅਸ਼ੋਕ ਗਿੱਲ, ਅਮਨਦੀਪ ਕੌਰ, ਪਰਮਜੀਤ ਖਲਵਾੜਾ, ਗੁਰਦਿੱਤਾ ਬੰਗੜ, ਚਰਨਜੀਤ, ਸੰਤੋਖ ਢੰਡਾ, ਰਾਜੂ ਤੇ ਹੋਰ ਹਾਜ਼ਰ ਸਨ |

 

ਪਿਛਲੀ ਖ਼ਬਰ ਭੁਲੱਥ ’ਚ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ’ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ ਅਗਲੀ ਖ਼ਬਰ ਅਮਰੀਕਾ ਨੂੰ ਭਾਰਤ ਦੀ ਤਰੱਕੀ ਰੜਕਦੀ ਹੈ : ਸੰਤ ਸੀਚੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।