11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਦਿਨ ਦਿਹਾੜੇ ਦੁਕਾਨਦਾਰਾਂ ਨੂੰ ਠੱਗ ਕੇ ਭੱਜਾ ਨੌਸਰਬਾਜ਼ ਪੰਜ ਦਿਨ ਬਾਅਦ ਵੀ ਪੁਲਿਸ ਗ੍ਰਿਫ਼ਤ ਤੋਂ ਬਾਹਰ

ਅਜੀਤ ਡੈਸਕ 11-07-2026
ਜੰਡਿਆਲਾ ਮੰਜਕੀ,10 ਜੁਲਾਈ(ਸੁਰਜੀਤ ਸਿੰਘ ਜੰਡਿਆਲਾ) ਸਥਾਨਕ ਕਸਬੇ ਦੇ ਕਈ ਦੁਕਾਨਦਾਰਾਂ ਨੂੰ ਠੱਗ ਕੇ ਭੱਜੇ ਨੌਸਰਬਾਜ਼ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਪੰਜ ਦਿਨ ਬੀਤ ਜਾਣ ਤੇ ਵੀ ਉਕਤ ਠੱਗ ਪੁਲਿਸ ਵੱਲੋਂ ਕਾਬੂ ਨਹੀਂ ਕੀਤਾ ਜਾ ਸਕਿਆ। ਕਈ ਦੁਕਾਨਦਾਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਿਨ ਦਿਹਾੜੇ ਕਸਬੇ ਦੀਆਂ ਵੱਖ ਵੱਖ ਦੁਕਾਨਾਂ ਵਿੱਚ ਪੁੱਜੇ ਠੱਗ ਵੱਲੋਂ ਕਰਿਆਨੇ ਵਾਲੀ ਦੁਕਾਨ ਤੋਂ ਕਰਿਆਨਾ, ਕੱਪੜਿਆਂ ਦੀ ਦੁਕਾਨ ਤੋਂ ਬੈਡ ਸ਼ੀਟਾਂ, ਫਲਾਂ ਵਾਲੀ ਦੁਕਾਨ ਤੋਂ ਫਰੂਟ ਅਤੇ ਇਕ ਰੈਸਟੋਰੈਂਟ ਤੋਂ ਬਟਰ ਚਿਕਨ ਅਤੇ ਰੋਟੀਆਂ ਲੈ ਕੇ ਆਨਲਾਈਨ ਸਕੈਨਰ ਰਾਹੀਂ ਪੇਮੈਂਟ ਕਰਨ ਦਾ ਡਰਾਮਾ ਕੀਤਾ ਗਿਆ ਜਦ ਕਿ ਪੇਮੈਂਟ ਉਕਤ ਦੁਕਾਨਦਾਰਾਂ ਦੇ ਖਾਤੇ ਵਿੱਚ ਨਹੀਂ ਪੁੱਜੀ। ਠੱਗ ਵੱਲੋਂ ਕਿਹਾ ਗਿਆ ਕਿ ਮੈਂ ਪੁਲਿਸ ਚੌਂਕੀ ਜੰਡਿਆਲਾ ਵਿੱਚ ਇੰਚਾਰਜ ਲੱਗਾ ਹੋਇਆ ਹਾਂ ਅਤੇ ਉਕਤ ਪੇਮੈਂਟ ਨੈਟਵਰਕ ਸਮੱਸਿਆ ਕਰਕੇ ਤੁਹਾਡੇ ਤੱਕ ਨਹੀਂ ਪੁੱਜੀ। ਮੇਰੇ ਵੱਲੋਂ ਪੇਮੈਂਟ ਕਰ ਦਿੱਤੀ ਗਈ ਹੈ। ਉਕਤ ਠੱਗੀ ਸਬੰਧੀ ਦੁਕਾਨਦਾਰਾਂ ਵੱਲੋਂ ਸਥਾਨਕ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਮੱਖਣ ਪੱਲਣ ਨੂੰ ਨਾਲ ਲੈ ਕੇ ਪੁਲਿਸ ਚੌਂਕੀ ਜੰਡਿਆਲਾ ਨੂੰ ਸ਼ਿਕਾਇਤ ਵੀ ਦਿੱਤੀ ਗਈ। ਉਕਤ ਠੱਗ ਦੁਕਾਨਾਂ ਅੱਗੇ ਅਤੇ ਅੰਦਰ ਲੱਗੇ ਵੱਖ ਵੱਖ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਵੀ ਹੋ ਗਿਆ ਅਤੇ ਉਸਦੀਆਂ ਫੋਟੋਆਂ ਦੁਕਾਨਦਾਰਾਂ ਵੱਲੋਂ ਬਕਾਇਦਾ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤੀਆਂ ਗਈਆਂ। ਠੱਗ ਦੇ ਪੁਲਿਸ ਗ੍ਰਿਫਤ ਤੋਂ ਬਾਹਰ ਰਹਿਣ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਮੱਖਣ ਪੱਲਣ ਨੇ ਕਿਹਾ ਕਿ ਉਕਤ ਠੱਗ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਉਹ ਆਪਣੇ ਸਰੋਤਾਂ ਰਾਹੀਂ ਉਸ ਦੇ ਨੇੜੇ ਪਹੁੰਚ ਚੁੱਕੇ ਹਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਫ਼ਸਲਾਂ ਦਾ ਭੁਗਤਾਨ ਕਰਕੇ ਤੇ ਔਰਤਾਂ ਦੇ ਖਾਤਿਆਂ ’ਚ 1000 ਤੇ 1500 ਰੁਪਏ ਪਾਕੇ ਆਪਣਾ ਵਾ... ਅਗਲੀ ਖ਼ਬਰ ਜੇਲ੍ਹ ਵਿਚ ਹਵਾਲਾਤੀ ਦੀ ਹੋਈ ਮੌਤ ਦੇ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਕਰਤਾਰਪੁਰ ਰੋਡ ਕੀਤੀ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।