10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪੰਜਾਬ ਸਰਕਾਰ ਨੇ ਕਿਸਾਨਾਂ ਦੀ ਫ਼ਸਲਾਂ ਦਾ ਭੁਗਤਾਨ ਕਰਕੇ ਤੇ ਔਰਤਾਂ ਦੇ ਖਾਤਿਆਂ ’ਚ 1000 ਤੇ 1500 ਰੁਪਏ ਪਾਕੇ ਆਪਣਾ ਵਾਅਦਾ ਪੂਰਾ ਕੀਤਾ-ਚੇਅਰਮੈਨ ਕੁਲਦੀਪ ਪਾਠਕ

ਅਜੀਤ ਡੈਸਕ 11-07-2026
ਢਿਲਵਾਂ, 10 ਜੁਲਾਈ (ਗੋਬਿੰਦ ਸੁਖੀਜਾ)-ਪੰਜਾਬ ਦੀ ਸੂਬਾ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬ ਦੇ ਹਰ ਪਰਿਵਾਰ ਲਈ ਮੁਫ਼ਤ ਅਤੇ ਕੈਸ਼ਲੈਸ ਇਲਾਜ ਕਰਵਾਉਣ ਲਈ 10 ਲੱਖ ਤੱਕ ਦਾ ਇਲਾਜ, ਸਭ ਤੋਂ ਵਧੀਆ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਖੇ, ਕਿਸਾਨਾਂ ਨੂੰ ਦਿਨ ਦੇ ਸਮੇਂ ਅੱਠ ਘੰਟੇ ਬਿਜਲੀ ,ਨਹਿਰੀ ਖੇਤਰ ਚ ਸਿੰਚਾਈ ਲਈ ਸਿਰਫ਼ ਚਾਰ ਸਾਲਾਂ ਵਿਚ 26 ਪ੍ਰਤੀਸ਼ਤ ਤੋਂ ਵਧਾ ਕੇ 78% ਤੇ ਪਾਣੀ ਖੇਤ ਦੇ ਹਰ ਖੇਤਰ ਤੱਕ, ਪੰਜਾਬ ਦੇ ਕਿਸਾਨਾਂ ਲਈ ਦੇਸ਼ ਦੀ ਸਭ ਤੋਂ ਵੱਧ ਐਮ .ਐਸ .ਪੀ . ਗੰਨੇ ਲਈ 416 ਰੁਪਏ ਪ੍ਰਤੀ ਕੁਇੰਟਲ ,ਫ਼ਸਲਾਂ ਦੀ ਤੁਰੰਤ ਖ਼ਰੀਦ ਤੇ ਭਗਤਾ 24 ਘੰਟਿਆਂ ‘ਚ ਪੇਂਡੂ ਲਿੰਕ ਸੜਕਾਂ ਦਾ ਮੁੜ ਨਿਰਮਾਣ, ਪੰਜਾਬ ਦੇ 90% ਸਭ ਲੋਕਾਂ ਦੇ ਘਰਾਂ ਦਾ ਬਿੱਲ ਜ਼ੀਰੋ, ਪੰਜਾਬ ਦੀਆਂ ਔਰਤਾਂ ਲਈ ਹਰ ਮਹੀਨੇ 1000 ਰੁਪਏ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਔਰਤਾਂ ਲਈ 1500 ਮਹੀਨਾ, ਔਰਤਾਂ ਨੂੰ ਮੁਫ਼ਤ ਬੱਸ ਸਫ਼ਰ, 65 ਹਜ਼ਾਰ ਸਰਕਾਰੀ ਨੌਕਰੀਆਂ, ਮੁਫ਼ਤ ਤੀਰਥ ਯਾਤਰਾ ਆਦਿ ਅਨੇਕਾਂ ਲੋਕ ਹਿੱਤ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੀ ਸਰਕਾਰ ਹੈ ਜਿਸਨੇ ਜੋ ਕਿਹਾ ਉਹ ਕਰ ਵਿਖਾਇਆ ਉਪਰੋਕਤ ਸੱਚਾਈ ਦਾ ਪ੍ਰਗਟਾਵਾ ਅੱਜ ਸੂਬਾ ਸੰਯੁਕਤ ਸਕੱਤਰ ਆਮ ਆਦਮੀ ਪਾਰਟੀ ਦੇ ਬੁੱਧੀਜੀਵ ਵਿੰਗ ਅਤੇ ਚੇਅਰਮੈਨ ਮਾਰਕੀਟ ਕਮੇਟੀ ਢਿਲਵਾਂ ਕੁਲਦੀਪ ਪਾਠਕ ਤੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਡਾਇਰੈਕਟਰ ਜਲ ਸਪਲਾਈ ਵਿਭਾਗ ਪੰਜਾਬ ਨੇ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਭੇਟ ਵਾਰਤਾ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਇਹ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਜਿਸ ਨਾਲ ਲੋਕਾਂ ਦੀ ਆਵਾਜ਼ ਬਣ ਕੇ ਸਾਹਮਣੇ ਆਇਆ ਹੈ ਕਿ ਅਗਲੀ ਸਰਕਾਰ ਵੀ ਭਗਵੰਤ ਸਿੰਘ ਮਾਨ ਦੀ ਹੋਵੇਗੀ ਤੇ ਇੱਕ ਹੋਰ ਇਤਿਹਾਸਿਕ ਫ਼ੈਸਲਾ ਭੁਲੱਥ ਵਿਧਾਨ ਸਭਾ ਦੇ ਲੋਕ ਕਰਨ ਲਈ ਕਾਹਲੇ ਹਨ ਕਿ ਇਸ ਹਲਕੇ ਤੋਂ ਹਲਕੇ ਤੋਂ ਵਿਧਾਇਕ ਭਾਰੀ ਗਿਣਤੀ ਚ ਚੁਣ ਕੇ ਲੋਕ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚ ਭੇਜਣ ਲਈ ਮਨ ਬਣਾ ਚੁੱਕੇ ਹਨ ਕਿਉਂਕਿ ਆਮ ਆਦਮੀ ਪਾਰਟੀ ਦੇ ਹਲਕਾ ਭੁਲੱਥ ਦੇ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਹਲਕੇ ਦੇ ਸਰਬਪੱਖੀ ਵਿਕਾਸ ਲਈ 300 ਕਰੋੜ ਰੁਪਏ ਖ਼ਰਚ ਚੁੱਕੀ ਹੈ ਤੇ ਹਲਕੇ ਦੀਆਂ 4 ਨਗਰ ਪੰਚਾਇਤ ਲਈ 20 ਕਰੋੜ ਦੇ ਚੁੱਕੀ ਹੈ
ਪਿਛਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਦੀ ਵਿਦਿਆਰਥਣ ਤਮੰਨਾ 10+2 ਕਾਮਰਸ ਦਾ ਮੈਰੀਟੋਰੀਅਸ ਅਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਦਿਨ ਦਿਹਾੜੇ ਦੁਕਾਨਦਾਰਾਂ ਨੂੰ ਠੱਗ ਕੇ ਭੱਜਾ ਨੌਸਰਬਾਜ਼ ਪੰਜ ਦਿਨ ਬਾਅਦ ਵੀ ਪੁਲਿਸ ਗ੍ਰਿਫ਼ਤ ਤੋਂ ਬਾਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।