06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਅਚਾਨਕ ਅਵਾਰਾ ਕੁੱਤਾ ਮੂਹਰੇ ਆਉਣ ਕਾਰਨ ਮੋਟਰਸਾਈਕਲ ਚਾਲਕ ਡਿੱਗ ਕੇ ਹੋਇਆ ਜ਼ਖ਼ਮੀ

ਅਜੀਤ ਡੈਸਕ 21-07-2026
ਕਪੂਰਥਲਾ, 20 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਜਲੰਧਰ ਰੋਡ ‘ਤੇ ਵਡਾਲਾ ਫਾਟਕ ਨੇੜੇ ਮੋਟਰਸਾਈਕਲ ਚਾਲਕ ਮੂਹਰੇ ਅਚਾਨਕ ਆਵਾਰਾ ਕੁੱਤਾ ਆ ਜਾਣ ਕਾਰਨ ਮੋਟਰਸਾਈਕਲ ਚਾਲਕ ਨੌਜਵਾਨ ਡਿੱਗਣ ਕਾਰ ਗੰਭੀਰ ਜ਼ਖਮੀ ਹੋ ਗਿਆ | ਸਿਵਲ ਹਸਪਤਾਲ ਵਿਚ ਜੇਰੇ ਇਲਾਜ ਅਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਟ ਗੋਬਿੰਦਪੁਰ ਨੇ ਦੱਸਿਆ ਕਿ ਉਹ ਆਪਣੇ ਬੁਲਟ ਮੋਟਰਸਾਈਕਲ ‘ਤੇ ਕਪੂਰਥਲਾ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਵਡਾਲਾ ਫਲਾਈਓਵਰ ਨੇੜੇ ਪਹੁੰਚਿਆ ਤਾਂ ਅਚਾਨਕ ਇਕ ਆਵਾਰਾ ਕੁੱਤਾ ਉਸ ਦੇ ਬੁਲਟ ਮੋਟਰਸਾਈਕਲ ਅੱਗੇ ਆ ਗਿਆ | ਜਿਸ ਨੂੰ ਬਚਾਉਂਦੇ ਹੋਏ ਮੋਟਰਸਾਈਕਲ ਬੇਕਾਬੂ ਹੋ ਕਿ ਡਿੱਗ ਗਿਆ | ਜਿਸ ਨੂੰ ਰਾਹਗੀਰਾਂ ਨੇ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜਿੱਥੇ ਡਿਊਟੀ ਡਾ. ਨਵਨੀਤ ਸਿੰਘ ਵਲੋਂ ਉਸਦਾ ਇਲਾਜ ਜਾਰੀ ਹੈ | ਅਮਨਦੀਪ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਆਵਾਰਾ ਕੁੱਤਿਆਂ ਦੇ ਪਸ਼ੂਆਂ ਨੂੰ ਠੱਲ ਪਾਈ ਜਾਵੇ ਤਾਂ ਜੋ ਸੜਕ ਹਾਦਸੇ ਹੋਣ ਤੋਂ ਬਚਾ ਹੋ ਸਕੇ ਤੇ ਕੀਮਤੀ ਜਾਨਾਂ ਬੱਚ ਸਕਣ |
ਪਿਛਲੀ ਖ਼ਬਰ ਪੰਜਾਬ ਸਬ ਜੂਨੀਅਰ ਕਬੱਡੀ ਚੈਂਪੀਅਨਸ਼ਿਪ ਲਈ ਕਪੂਰਥਲਾ ਜ਼ਿਲ੍ਹੇ ਦੀ ਟੀਮ ਦੀ ਟਿੱਬਾ ਵਿਖੇ ਚੋਣ ਅਗਲੀ ਖ਼ਬਰ ਸੁਖਬੀਰ ਦੀ ਹਮਾਇਤ ’ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਜੋਸਨ ਦੀ ਅਗਵਾਈ ਹੇਠ ਵਰਕਰ ਚੰਡੀਗੜ੍ਹ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।