04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਦਸ਼ਮੇਸ਼ ਕਾਲੋਨੀ ਵਿਖੇ ਬੀਤੇ ਦਿਨੀਂ ਹੋਏ ਝਗੜੇ ਦੇ ਮਾਮਲੇ ਵਿਚ ਸ਼ਰਾਬ ਠੇਕੇਦਾਰ ਦੇ ਚਾਰ ਕਰਿੰਦਿਆਂ ਵਿਰੁੱਧ ਕੇਸ ਦਰਜ

ਅਜੀਤ ਡੈਸਕ 21-07-2026
ਕਪੂਰਥਲਾ, 20 ਜੁਲਾਈ (ਸਡਾਨਾ)-ਬੀਤੇ ਦਿਨ ਮੁਹੱਲਾ ਪ੍ਰੀਤ ਨਗਰ ਦਸ਼ਮੇਸ਼ ਕਲੋਨੀ ਵਿਖੇ ਹੋਏ ਚੱਲੀ ਗੋਲੀ ਅਤੇ ਝਗੜੇ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪ੍ਰੀਤ ਨਗਰ ਦੇ ਬਿਆਨਾਂ ਤਹਿਤ ਸ਼ਰਾਬ ਠੇਕੇਦਾਰ ਰਮਨ ਕੁਮਾਰ ਦੇ ਚਾਰ ਕਰਿੰਦਿਆਂ ਵਿਰੁੱਧ ਅਸਲਾ ਐਕਟ ਤਹਿਤ ਵੱਖ ਵੱਖ ਧਾਰਾਵਾਂ ਤਹਿਤ ਕਰਾਸ ਪਰਚਾ ਦਰਜ ਕਰ ਲਿਆ ਹੈ | ਆਪਣੇ ਬਿਆਨਾਂ ਵਿਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੇ ਦੱਸਿਆ ਕਿ ਬੀਤੀ 14 ਜੁਲਾਈ ਦੀ ਰਾਤ ਨੂੰ ਕਰੀਬ 10 ਵਜੇ ਜਦੋਂ ਉਸ ਦੀ ਪਿਤਾ ਬਲਬੀਰ ਸਿੰਘ ਘਰ ਦਾ ਕੂੜਾ ਸੁੱਟ ਕੇ ਵਾਪਸ ਘਰ ਆ ਰਹੇ ਸਨ ਤਾਂ ਰਸਤੇ ਵਿਚ ਇਕ ਪਿੱਕੇ ‘ਤੇ ਸਵਾਰ ਚਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਬਦਸਲੂਕੀ ਕੀਤੀ, ਜਦੋਂ ਆਪਣੇ ਪਿਤਾ ਦੇ ਦੱਸਣ ‘ਤੇ ਮੈਂ ਉੱਥੇ ਪਹੁੰਚਿਆ ਤਾਂ ਇਹ ਗੱਡੀ ਸਵਾਰ ਵਾਪਸ ਚਲੇ ਗਏ ਤੇ ਕੁੱਝ ਸਮੇਂ ਬਾਅਦ ਦੁਬਾਰਾ ਆ ਕੇ ਇਨ੍ਹਾਂ ਨੇ ਸਾਡੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਤੇ ਮੇਰੇ ‘ਤੇ ਮਾਰ ਦੇਣ ਦੀ ਨੀਅਤ ਨਾਲ ਕਥਿਤ ਤੌਰ ‘ਤੇ ਗੋਲੀਆਂ ਚਲਾਈਆਂ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਗੱਡੀ ਵਿਚ ਸਵਾਰ ਕਥਿਤ ਦੋਸ਼ੀ ਗੁਰਬਿੰਦਰ ਸਿੰਘ ਵਾਸੀ ਕਰਤਾਰਪੁਰ, ਨਰਿੰਦਰ ਸਿੰਘ ਵਾਸੀ ਭੋਗਪੁਰ ਅਭੈ ਤੇ ਦਿਮਾਂਸ਼ੂ ਵਿਰੁੱਧ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਕਰਾਸ ਕੇਸ ਦਰਜ ਕਰ ਲਿਆ ਹੈ | ਇਸ ਸਬੰਧੀ ਥਾਣਾ ਸਿਟੀ ਮੁਖੀ ਇੰਸਪੈਕਟਰ ਅਮਨਦੀਪ ਨਾਹਰ ਨੇ ਦੱਸਿਆ ਕਿ ਦਰਜ ਕੀਤੇ ਇਸ ਮਾਮਲੇ ਵਿਚ ਤਫ਼ਤੀਸ਼ੀ ਅਫ਼ਸਰ ਸਬ ਇੰਸਪੈਕਟਰ ਗੁਰਮੀਤ ਸਿੰਘ ਵਲੋਂ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਵਲੋਂ ਐਲ.ਏ.ਡੀ.ਸੀ. ਨੀਤੀ ਖ਼ਿਲਾਫ਼ ਹੜਤਾਲ ਜਾਰੀ ਕੋਰਟ ਕੰਪਲੈਕਸ ’ਚ ਕੰਮਕਾਜ ਰਿਹਾ ਠੱਪ, ਨੀਤੀ ਵਾਪਸ ਨ... ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮਾਡਲ ਯੂਨਾਈਟਿਡ ਨੇਸ਼ਨਜ਼ ਕਾਨਫ਼ਰੰਸ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।