03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਅਰਸ਼ਦੀਪ ਕੌਰ ਅੰਤਰ ਸਕੂਲ ਇੰਗਲਿਸ਼ ਡਿਬੇਟ ਮੁਕਾਬਲੇ ’ਚ ਅੱਵਲ

ਅਜੀਤ ਡੈਸਕ 26-07-2026
ਕਪੂਰਥਲਾ, 25 ਜੁਲਾਈ (ਵਿ.ਪ੍ਰ.)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੀ 12ਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਸੁਲਤਾਨਪੁਰ ਲੋਧੀ ਵਿਚ ਕਰਵਾਏ ਗਏ ਸਹੋਦਿਆ ਅੰਤਰ ਸਕੂਲ ਇੰਗਲਿਸ਼ ਡਿਬੇਟ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੁਕਾਬਲੇ ਵਿਚ ਸਹੋਦਿਆ ਨਾਲ ਸਬੰਧਿਤ 10 ਸਕੂਲਾਂ ਦੇ 32 ਵਿਦਿਆਰਥੀਆਂ ਨੇ ਭਾਗ ਲਿਆ ਸੀ ਤੇ ਅਰਸ਼ਦੀਪ ਕੌਰ ਨੇ ਆਤਮ ਵਿਸ਼ਵਾਸ ਤਰਕ ਸੰਗਤ ਵਿਚਾਰਾਂ ਅਤੇ ਅੰਗਰੇਜੀ ਭਾਸ਼ਾ ‘ਤੇ ਆਪਣੀ ਸ਼ਾਨਦਾਰ ਪਕੜ ਨਾਲ ਪ੍ਰਭਾਵਸ਼ਾਲੀ ਭਾਸ਼ਣ ਦੇ ਕੇ ਜੱਜ ਸਾਹਿਬਾਨ ਨੂੰ ਪ੍ਰਭਾਵਿਤ ਕੀਤਾ | ਸਕੂਲ ਦੀ ਚੇਅਰਮੈਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਨੇ ਅਰਸ਼ਦੀਪ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਉਸ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸੇ ਦੌਰਾਨ ਸਕੂਲ ਦੇ ਪਿ੍ੰਸੀਪਲ ਡਾ. ਏ.ਐਸ. ਸੇਖੋਂ, ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਨੇ ਅਰਸ਼ਦੀਪ ਕੌਰ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਅਰਸ਼ਦੀਪ ਕੌਰ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਬਣੇਗੀ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ ਉਹ ਸਕੂਲ ਦਾ ਨਾਂਅ ਰੌਸ਼ਨ ਕਰੇਗੀ | ਸਕੂਲ ਦੀ ਗਤੀਵਿਧੀ ਇੰਚਾਰਜ ਨੇਹਾ ਜੋਸ਼ੀ ਤੇ ਸ੍ਰੀਮਤੀ ਕਰੁਣਾ ਸ਼ਰਮਾ ਦੀ ਅਗਵਾਈ ਵਿਚ ਅਰਸ਼ਦੀਪ ਕੌਰ ਨੇ ਇਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਵਿਕਰਮ ਆਨੰਦ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਅਰਸ਼ਦੀਪ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਅਲਾਇੰਸ ਕਲੱਬ ਕਪੂਰਥਲਾ ਰਾਇਲ ਵਲੋਂ ਗੁਰਦੁਆਰਾ ਦੇਵੀ ਤਲਾਬ ਨੂੰ ਵੱਖ-ਵੱਖ ਤਰ੍ਹਾਂ ਦੇ ਬੂਟੇ ਭੇਟ ਅਗਲੀ ਖ਼ਬਰ ਅਕਾਲ ਅਕੈਡਮੀ ਇੰਟਰਨੈਸ਼ਨਲ ਦੀ ਮੈਨੇਜਮੈਂਟ ਅਤੇ ਪਿ੍ੰਸੀਪਲ ਵਲੋਂ ‘ਮਿਸ਼ਨ ਹਰਿਆਲੀ -2026 ਤਹਿਤ ਵਿਦਿਆਰਥੀਆਂ ਨੂੰ 200...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।