ਸੋਨੀਆ ਗਾਂਧੀ ਵਲੋਂ ਵੰਦੇ ਮਾਤਰਮ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਭਾਜਪਾ ਆਗੂ ਸੜਕਾਂ ’ਤੇ ਆਏ
ਕਪੂਰਥਲਾ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਆਲ ਇੰਡੀਆ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਵਲੋਂ ਬੀਤੇ ਦਿਨ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਅੱਜ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਨੀ ਬੈਂਸ ਦੀ ਅਗਵਾਈ ਵਿਚ ਭਾਜਪਾ ਤੇ ਯੁਵਾ ਮੋਰਚੇ ਦੇ ਆਗੂਆਂ ਨੂੰ ਡੀ. ਐਸ.
ਕਪੂਰਥਲਾ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਆਲ ਇੰਡੀਆ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਵਲੋਂ ਬੀਤੇ ਦਿਨ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਅੱਜ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਨੀ ਬੈਂਸ ਦੀ ਅਗਵਾਈ ਵਿਚ ਭਾਜਪਾ ਤੇ ਯੁਵਾ ਮੋਰਚੇ ਦੇ ਆਗੂਆਂ ਨੂੰ ਡੀ.ਐਸ.ਪੀ. ਸਬ ਡਵੀਜ਼ਨ ਡਾ. ਸ਼ੀਤਲ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਵਲੋਂ ਏਕਤਾ ਭਵਨ ਵੱਲ ਜਾਣ ਤੋਂ ਰੋਕੇ ਜਾਣ ‘ਤੇ ਵਿਰੋਧ ਵਿਚ ਭਾਜਪਾ ਆਗੂਆਂ ਨੇ ਏਕਤਾ ਭਵਨ ਤੋਂ ਥੋੜੀ ਦੂਰੀ ਸੜਕ ‘ਤੇ ਧਰਨਾ ਦੇ ਕੇ ਆਲ ਇੰਡੀਆ ਕਾਂਗਰਸ ਦੀ ਚੇਅਰਪਰਸਨ ਵਿਰੁੱਧ ਨਾਅਰੇਬਾਜ਼ੀ ਕੀਤੀ | ਰੋਹ ਵਿਚ ਆਏ ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਚੇਅਰਪਰਸਨ ਨੇ ਇਸ ਰਾਸ਼ਟਰੀ ਗੀਤ ਨਾਲ ਕਰੋੜਾਂ ਹਿੰਦੁਸਤਾਨੀਆਂ ਦੀ ਆਸਥਾ ਜੁੜੀ ਹੋਈ ਹੈ, ਪਰ ਸੋਨੀਆ ਗਾਂਧੀ ਨੇ ਇਸ ਦਾ ਵਿਰੋਧ ਕਰਕੇ ਉਨ੍ਹਾਂ ਆਸਥਾ ਨੂੰ ਠੇਸ ਪਹੁੰਚਾਈ ਹੈ | ਇਸ ਮੌਕੇ ਬੋਲਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਭਾਜਪਾ ਦੇ ਜ਼ਿਲ੍ਹਾ ਅੰਮਿ੍ਤਸਰ 2 ਦੇ ਇੰਚਾਰਜ ਰਣਜੀਤ ਸਿੰਘ ਖੋਜੇਵਾਲ, ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਧਾ, ਸੰਨੀ ਬੈਂਸ ਤੇ ਹੋਰ ਆਗੂਆਂ ਨੇ ਸੋਨੀਆ ਗਾਂਧੀ ਵਲੋਂ ਵੰਦੇ ਮਾਤਰਮ ਗੀਤ ਦਾ ਵਿਰੋਧ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਇਸ ਰਾਸ਼ਟਰੀ ਗੀਤ ਵਿਚ ਕਰੋੜਾਂ ਹਿੰਦੁਸਤਾਨੀਆਂ ਦੀ ਆਸਥਾ ਹੈ, ਇਸ ਲਈ ਕਾਂਗਰਸ ਆਗੂਆਂ ਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਨਰਿੰਦਰ ਮੋਦੀ ਦੇ ਵਿਰੋਧ ਦੀ ਆੜ ਵਿਚ ਦੇਸ਼ ਦਾ ਵਿਰੋਧ ਕਰ ਰਹੇ ਹਨ | ਜਿਸ ਕਾਰਨ ਕਾਂਗਰਸ ਦੇਸ਼ ਭਰ ਵਿਚ ਕਮਜ਼ੋਰ ਹੋ ਰਹੀ ਹੈ | ਅੱਧੇ ਘੰਟੇ ਦੇ ਧਰਨੇ ਤੋਂ ਬਾਅਦ ਭਾਜਪਾ ਆਗੂਆਂ ਤੇ ਵਰਕਰਾਂ ਨੇ ਧਰਨਾ ਸਮਾਪਤ ਕਰ ਦਿੱਤਾ | ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਪ੍ਰਸ਼ੋਤਮ ਪਾਸੀ, ਸੂਬਾਈ ਆਗੂ ਮਨੂੰ ਧੀਰ, ਪ੍ਰੋ. ਅਨੁਰਾਗ ਸ਼ਰਮਾ, ਕਪੂਰ ਚੰਦ ਥਾਪਰ, ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਐਡਵੋਕੇਟ ਪਿਊਸ਼ ਮਨਚੰਦਾ, ਸਰਬਜੀਤ ਸਿੰਘ ਦਿਉਲ, ਕਮਲ ਪ੍ਰਭਾਕਰ, ਧਰਮਪਾਲ ਮਹਾਜਨ, ਮੱਸਾ ਸਿੰਘ ਮਾਡਲ ਟਾਊਨ ਵਾਲੇ ਤੋਂ ਇਲਾਵਾ ਭਾਜਪਾ ਤੇ ਯੁਵਾ ਮੋਰਚਾ ਨਾਲ ਸਬੰਧਿਤ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ |