22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕਪੂਰਥਲਾ ਵਿਚ ਭਾਰਤ ਪਸ਼ੂ ਧਨ ਐਪ ’ਤੇ ਡਾਟਾ ਚੜ੍ਹਾਉਣ ਸੰਬੰਧੀ ਮੁਹਿੰਮ ਸ਼ੁਰੂ

ਕਪੂਰਥਲਾ, 21 ਅਗਸਤ (ਸਡਾਨਾ)-ਪਸ਼ੂ ਪਾਲਣ ਵਿਭਾਗ ਨੇ ਭਾਰਤ ਪਸ਼ੂ ਧੰਨ ਐਪ ‘ਤੇ ਦਰਜ ਪਸ਼ੂਆਂ ਦੇ ਰਿਕਾਰਡ ਲਈ ਇਕ ਵਿਸ਼ੇਸ਼ ਡਾਟਾ ਸੈਨੀਟਾਈਜ਼ੇਸ਼ਨ ਅਤੇ ਵੈਰੀਫਿਕੇਸ਼ਨ ਮੁਹਿੰਮ ਸ਼ੁਰੂ ਕੀਤੀ ਹੈ | ਕਪੂਰਥਲਾ ਵਿਚ ਕਰੀਬ 1 ਲੱਖ 35525 ਪਸ਼ੂਆਂ ਦੇ ਰਿਕਾਰਡ ਦੀ ਵੈਰੀਫਿਕੇਸ਼ਨ ਉਸ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਡਾਟਾ ਬੇਸ ਵਿਚ ਪੂਰੀ ਸਹੀ ਜਾਣਕਾਰੀ ਮੌਜੂਦ ਹੋਵੇ | ਇਹ ਮੁਹਿੰਮ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਡਾ. ਪਰਮਦੀਪ ਸਿੰਘ ਦੀਆਂ ਹਦਾਇਤਾਂ ‘ਤੇ ਚਲਾਈ ਜਾ ਰਹੀ ਹੈ | ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ.

ਅਜੀਤ ਡੈਸਕ 22-08-2026
ਕਪੂਰਥਲਾ, 21 ਅਗਸਤ (ਸਡਾਨਾ)-ਪਸ਼ੂ ਪਾਲਣ ਵਿਭਾਗ ਨੇ ਭਾਰਤ ਪਸ਼ੂ ਧੰਨ ਐਪ ‘ਤੇ ਦਰਜ ਪਸ਼ੂਆਂ ਦੇ ਰਿਕਾਰਡ ਲਈ ਇਕ ਵਿਸ਼ੇਸ਼ ਡਾਟਾ ਸੈਨੀਟਾਈਜ਼ੇਸ਼ਨ ਅਤੇ ਵੈਰੀਫਿਕੇਸ਼ਨ ਮੁਹਿੰਮ ਸ਼ੁਰੂ ਕੀਤੀ ਹੈ | ਕਪੂਰਥਲਾ ਵਿਚ ਕਰੀਬ 1 ਲੱਖ 35525 ਪਸ਼ੂਆਂ ਦੇ ਰਿਕਾਰਡ ਦੀ ਵੈਰੀਫਿਕੇਸ਼ਨ ਉਸ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਡਾਟਾ ਬੇਸ ਵਿਚ ਪੂਰੀ ਸਹੀ ਜਾਣਕਾਰੀ ਮੌਜੂਦ ਹੋਵੇ | ਇਹ ਮੁਹਿੰਮ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਡਾ. ਪਰਮਦੀਪ ਸਿੰਘ ਦੀਆਂ ਹਦਾਇਤਾਂ ‘ਤੇ ਚਲਾਈ ਜਾ ਰਹੀ ਹੈ | ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਵੈਟਰਨਰੀ ਅਤੇ ਪਸ਼ੂ ਸਿਹਤ ਸੇਵਾਵਾਂ, ਟੀਕਾਕਰਨ ਅਤੇ ਬਿਮਾਰੀਆਂ ਦੀ ਰੋਕਥਾਮ ਦੇ ਪ੍ਰੋਗਰਾਮਾਂ, ਪਸ਼ੂ ਧੰਨ ਵਿਕਾਸ ਸਕੀਮਾਂ, ਨਸਲ ਸੁਧਾਰ ਅਤੇ ਪਸ਼ੂ ਉਤਪਾਦਕ ਪ੍ਰੋਗਰਾਮ, ਸਰਕਾਰੀ ਭਲਾਈ ਅਤੇ ਸਹਾਇਤਾ ਪਹਿਲਕਦਮੀਆਂ ਦੀ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਸੁਚਾਰੂ ਪਹੁੰਚ ਲਈ ਪਸ਼ੂ ਧੰਨ ਦਾ ਸਹੀ ਡਾਟਾ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਗਲਤ, ਅਧੂਰੀਆਂ, ਦੋਹਰੀਆਂ ਤੇ ਪੁਰਾਣੀਆਂ ਐਂਟਰੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਠੀਕ ਕੀਤਾ ਜਾਵੇਗਾ | ਉਨ੍ਹਾਂ ਸਾਰੇ ਪਸ਼ੂ ਪਾਲਕਾਂ ਅਤੇ ਆਮ ਜਨਤਾ ਨੂੰ ਇਸ ਮਹੱਤਵਪੂਰਨ ਕਾਰਜ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਨਜ਼ਦੀਕੀ ਪਸ਼ੂ ਹਸਪਤਾਲ, ਪਸ਼ੂ ਡਿਸਪੈਂਸਰੀ ਜਾਂ ਵੈਟਰਨਰੀ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ-ਸੀਨੀਅਰ ਅਕਾਲੀ ਆਗੂਆਂ ਵਲੋਂ ਮੰਗ ਅਗਲੀ ਖ਼ਬਰ ਸਵ. ਗੁਰਜੀਤ ਸਿੰਘ ਵਾਲੀਆ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।