03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਿਟੀ ਵਾਲਮੀਕਿ ਸਭਾ ਨੇ ਸਰਕਾਰੀ ਸਕੂਲ ਮਹਿਤਾਬਗੜ੍ਹ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ, 2 ਸਤੰਬਰ (ਸਡਾਨਾ)-ਸਿਟੀ ਵਾਲਮੀਕਿ ਸਭਾ ਦੇ ਇਕ ਵਫ਼ਦ ਵਲੋਂ ਅੱਜ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ | ਵਫ਼ਦ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਮਹਿਤਾਬਗੜ੍ਹ ਦੀ ਹਾਲਤ ਕਾਫ਼ੀ ਖਸਤਾ ਹੈ | ਸਕੂਲਾਂ ਦੇ ਬਾਥਰੂਮਾਂ ਦਾ ਬੁਰਾ ਹਾਲ ਹੈ, ਚਾਰਦੀਵਾਰੀ ਤਰਸਯੋਗ ਹਾਲਤ ਵਿਚ ਹੈ, ਨੇੜੇ ਕੂੜੇ ਦੇ ਢੇਰ ਆਮ ਹੀ ਲੱਗ ਜਾਂਦੇ ਹਨ ਤੇ ਸਕੂਲ ਵਿਚ ਕੋਈ ਚੌਂਕੀਦਾਰ ਨਾ ਹੋਣ ਕਾਰਨ ਕਈ ਵਾਰ ਚੋਰੀਆਂ ਵੀ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਵੀ ਰੋਸ ਹੈ | ਡਿਪਟੀ ਕਮਿਸ਼ਨਰ ਨੇ ਸਿਟੀ ਵਾਲਮੀਕ ਸਭਾ ਦੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਨਗੇ | ਇਸ ਮੌਕੇ ਵਫ਼ਦ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ 9 ਸਤੰਬਰ ਨੂੰ ਰੋਸ ਵਿਖਾਵਾ ਕੀਤਾ ਜਾਵੇਗਾ | ਇਸ ਮੌਕੇ ਪਰਮਜੀਤ ਸਿੰਘ ਐਡਵੋਕੇਟ, ਸੰਸਥਾ ਦੇ ਸੰਸਥਾਪਕ ਮਨੋਜ ਨਾਹਰ, ਹਰਿੰਦਰ ਸ਼ੀਤਲ, ਰੌਸ਼ਨ ਲਾਲ ਸਭਰਵਾਲ, ਪਿ੍ੰਸੀਪਲ ਸੁਖਵਿੰਦਰ ਸਾਗਰ, ਪ੍ਰਧਾਨ ਪ੍ਰਵੀਨ ਨਾਹਰ, ਕੁਮਾਰ ਗੌਰਵ, ਪੰਜਾਬ ਸਿੰਘ ਨਾਹਰ, ਅਰਜਨ ਸਭਰਵਾਲ, ਅਰੁਣ ਸਭਰਵਾਲ, ਸ਼ਾਰਪ ਸਭਰਵਾਲ, ਸਾਬੀ ਲੰਕੇਸ਼, ਤੁਸ਼ਾਰ ਸਾਗਰ, ਅਨਿਲ ਸ਼ੇਰਗਿੱਲ, ਮੌਂਟੀ ਨਾਹਰ, ਅਨਿਲ ਨਾਹਰ, ਸਾਹਿਬ ਸਿੰਘ, ਜਸਪਾਲ ਨਾਹਰ, ਨਰਿੰਦਰ ਸ਼ੀਤਲ, ਅਸ਼ੋਕ ਗਿੱਲ, ਅਸ਼ਵਨੀ ਸਭਰਵਾਲ ਤੇ ਹੋਰ ਹਾਜ਼ਰ ਸਨ |

ਅਜੀਤ ਡੈਸਕ 03-09-2026

ਪਿਛਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਦਾ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਿਵਲ ਹਸਪਤਾਲ ਵਿਖੇ ਬਜ਼ੁਰਗ ਮਾਤਾ ਦੇ ਗੋਡੇ ਦੀ ਫ੍ਰੀ ਰਿਪਲੇਸਮੈਂਟ ਡਾ. ਆਹਲੂਵਾਲੀਆ ਵਲੋਂ ਕਾਮਯਾਬ ਰਹੀ ਅਡਾਨੀ ਨੂੰ ਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।