ਘਰ ਦੇ ਬਾਹਰੋਂ ਗੱਡੀ ਚੋਰੀ ਹੋਣ ਸੰਬੰਧੀ ਕੇਸ ਦਰਜ
ਫਗਵਾਡ਼ਾ, 6 ਨਵੰਬਰ (ਚਾਨਾ)-ਇੱਕ ਘਰ ਦੇ ਬਾਹਰੋਂ ਗੱਡੀ ਚੋਰੀ ਹੋਣ ਦੇ ਸਬੰਧ ’ਚ ਰਾਵਲਪਿੰਡੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨਰਿੰਦਰਪਾਲ ਪੁੱਤਰ ਦਰਸ਼ਨ ਸਿੰਘ ਵਾਸੀ ਰਿਹਾਣਾ ਜੱਟਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਮਹਿੰਦਰਾ ਬਲੈਰੋ ਗੱਡੀ ਆਪਣੇ ਘਰ ਦੇ ਬਾਹਰ ਖਡ਼੍ਹੀ ਕਰਕੇ ਗਿਆ ਸੀ ਤੇ ਜਦੋਂ ਵਾਪਸ ਆ ਕੇ ਦੇਖਿਆ ਤਾਂ ਉਸਦੀ ਗੱਡੀ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ।
ਅਜੀਤ ਡੈਸਕ
07-11-2026