ਲਸ਼ਕਰ ਸੰਗਠਨ ਦੇ ਅੱਤਵਾਦੀ ਸਹਿਯੋਗੀ ਵਜੋਂ ਕੰਮ ਕਰਦੇ ਜੰਮੂ-ਕਸ਼ਮੀਰ ਦੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸ੍ਰੀਨਗਰ, 27 ਮਈ-ਜੰਮੂ-ਕਸ਼ਮੀਰ ਬਾਰਾਮੂਲਾ ਪੁਲਿਸ ਅਤੇ 52 ਆਰ ਆਰ ਦੇ ਸੰਯੁਕਤ ਬਲਾਂ ਨੇ ਨਾਗਬਲ ਚੰਦੂਸਾ ਵਿਖੇ ਲਸ਼ਕਰ ਸੰਗਠਨ ਦੇ ਅੱਤਵਾਦੀ ਸਹਿਯੋਗੀ ਵਜੋਂ ਕੰਮ ਕਰਦੇ ਮੁਹੰਮਦ ਅਸ਼ਰਫ ਮੀਰ ਨਾਮਕ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਦੇ ਕਬਜ਼ੇ 'ਚੋਂ ਇਕ ਗ੍ਰੇਨੇਡ ਬਰਾਮਦ ਹੋਇਆ। ਯੂ.ਏ.(ਪੀ) ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।