ਏਸ਼ੀਆ ਕੱਪ ਸੰਬੰਧੀ ਫ਼ੈਸਲਾ ਆਈ.ਪੀ.ਐਲ. ਫਾਈਨਲ ਤੋਂ ਬਾਅਦ- ਬੀ.ਸੀ.ਸੀ.ਆਈ.

ਨਵੀਂ ਦਿੱਲੀ, 27 ਮਈ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਸੀ.ਸੀ.ਆਈ. ਨੇ ਏਸ਼ੀਆ ਕੱਪ 2023 ਲਈ ਪਾਕਿਸਤਾਨ ਕ੍ਰਿਕਟ ਬੋਰਡ ਦੇ ਹਾਈਬ੍ਰਿਡ ਮਾਡਲ ਨਾਲ ਸਹਿਮਤ ਹੋਣ ਦੇ ਦਾਅਵਿਆਂ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਏਸ਼ੀਆ ਕੱਪ ਦਾ ਫ਼ੈਸਲਾ 28 ਮਈ ਨੂੰ ਆਈ.ਪੀ.ਐਲ. ਫ਼ਾਈਨਲ ਤੋਂ ਬਾਅਦ ਲਿਆ ਜਾਵੇਗਾ।